Lyallpur Khalsa College Honors Paris Olympian Jarmanpreet Singh


Lyallpur Khalsa College Jalandhar is scaling new heights in academics, sports as well as co-curricular activities. In recently concluded Paris Olympics 2024 games, two students of the college Jarmanpreet Singh and Sukhjit Singh were part of the bronze medal winning Hockey Team. A special program was organized in the campus to honour them. The program was presided by S. Jaspal Singh Waraich, Joint Secretary, Governing Council. He was assisted by Olympian Mr. Sanjiv Kumar and S. Avtar Singh from Surjit Hockey Academy. Principal Dr. Jaspal Singh in his opening address lauded the efforts of the players at international level. He briefly narrated the history and legacy of hockey players of the college. He added that college has been adding new milestones in its already rich sports contribution towards international level as 02 of its players Princedeep Singh and Arshdeep Singh are attending Junior National Hockey camp. On this occasion, College provided mementos and cash prizes to the Olympic bronze medalist Jarmanpreet Singh and junior national hockey player Princedeep Singh.  Jarmanpreet thanked College Governing Council and appreciated the fact that it is the support of Governing Council, Principal and coaches that players from the college are excelling at international level. He added that our players have the same skill set as foreign players and it is the mental strength that makes the margin of victory. He opined that though there is sports science, state of the art facilities and support by government, there can be no substitute to hard work. He also appreciated the efforts of academy coach S. Avtar Singh and school coach Olympian Mr. Sanjeev Kumar. He declared that the team is determined to change the colour of the medal at the upcoming world cup. S. Jaspal Singh Waraich congratulated the international players and extended his support to such players at all levels. At the end, Vice-Principal Prof. Jasreen Kaur thanked the gathering and wished that the team wins more accolades for the country. Dr. Rashpal Singh Sandhu, Dean Sports managed the stage. During the event, Dr.Bheempal Singh from USA, Members of College Sports Committee and staff members of Dept. of Physical Education & Sports were present.


ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਦਿਅਕ, ਖੇਡਾਂ ਦੇ ਨਾਲ-ਨਾਲ ਸਹਿ-ਪਾਠੀ ਗਤੀਵਿਧੀਆਂ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ। ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਓਲੰਪਿਕ-2024 ਖੇਡਾਂ ਵਿੱਚ ਕਾਲਜ ਦੇ ਵਿਦਿਆਰਥੀ ਜਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦਾ ਹਿੱਸਾ ਸਨ। ਉਨ੍ਹਾਂ ਦੀ ਇਸ ਪ੍ਰਾਪਤੀ ਤੇ ਅੱਜ ਕਾਲਜ ਵਿਚ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ. ਜਸਪਾਲ ਸਿੰਘ ਵੜੈਚ ਸੰਯੁਕਤ ਸਕੱਤਰ ਗਵਰਨਿੰਗ ਕੌਂਸਲ ਨੇ ਕੀਤੀ ਅਤੇ ਉਨ੍ਹਾਂ ਦਾ ਸਾਥ ਸ੍ਰੀ ਸੰਜੀਵ ਕੁਮਾਰ ਓਲੰਪੀਅਨ ਅਤੇ ਸ. ਅਵਤਾਰ ਸਿੰਘ ਨੇ ਦਿੱਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਖਿਡਾਰੀਆਂ ਦੀ ਅੰਤਰਰਾਸਟਰੀ ਪੱਧਰ 'ਤੇ ਕੀਤੀ ਮਿਹਨਤ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਕਾਲਜ ਦੇ ਹਾਕੀ ਇਤਿਹਾਸ ਅਤੇ ਵਿਰਾਸਤ ਬਾਰੇ ਸੰਖੇਪ ਵਿੱਚ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਕਾਲਜ ਅੰਤਰ-ਰਾਸ਼ਟਰੀ ਪੱਧਰ 'ਤੇ ਪਹਿਲਾਂ ਹੀ ਭਰਪੂਰ ਖੇੜ ਯੋਗਦਾਨ ਵਿੱਚ ਨਵੇਂ ਮੀਲ ਪੱਥਰ ਜੋੜ ਰਿਹਾ ਹੈ। ਹਾਲ ਹੀ ਵਿਚ ਇਸਦੇ 02 ਖਿਡਾਰੀ ਪ੍ਰਿੰਸਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਜੂਨੀਅਰ ਨੈਸ਼ਨਲ ਹਾਕੀ ਕੈਂਪ ਵਿੱਚ ਭਾਗ ਲੈ ਰਹੇ ਹਨ।ਸਨਮਾਨ ਵਜੋਂ ਕਾਲਜ ਵੱਲੋਂ ਓਲੰਪੀਅਕ ਤਗਮਾ ਜੇਤੂ ਜਰਮਨਪ੍ਰੀਤ ਸਿੰਘ ਅਤੇ ਜੂਨੀਅਰ ਰਾਸ਼ਟਰੀ ਹਾਕੀ ਖਿਡਾਰੀ ਪ੍ਰਿੰਸਦੀਪ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ਜਰਮਨਪ੍ਰੀਤ ਨੇ ਕਾਲਜ ਗਵਰਨਿੰਗ ਕੌਂਸਲ ਦਾ ਧੰਨਵਾਦ ਕਰਦਿਆਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕਾਲਜ ਗਵਰਨਿੰਗ ਕੌਂਸਲ, ਪ੍ਰਿੰਸੀਪਲ ਅਤੇ ਕੋਚਾਂ ਦੇ ਸਹਿਯੋਗ ਸਦਕਾ ਹੀ ਕਾਲਜ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰ ਰਹੇ ਹਨ। ਉਨ੍ਹਾਂ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਖਿਡਾਰੀਆਂ ਕੋਲ ਵਿਦੇਸ਼ੀ ਖਿਡਾਰੀਆਂ ਵਾਂਗ ਹੀ ਹੁਨਰ ਹੈ ਅਤੇ ਇਕ ਖਿਡਾਰੀ ਦੀ ਮਾਨਸਿਕ ਦ੍ਰਿੜਤਾ ਹੀ ਜਿੱਤ ਦੇ ਫਰਕ ਨੂੰ ਸਥਾਪਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਖੇਡ ਵਿਗਿਆਨ, ਅਤਿ-ਆਧੁਨਿਕ ਸਹੂਲਤਾਂ ਅਤੇ ਸਰਕਾਰ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ, ਪਰ ਮਿਹਨਤ ਦਾ ਕੋਈ ਬਦਲ ਨਹੀਂ ਹੋ ਸਕਦਾ। ਜਰਮਨਪ੍ਰੀਤ ਸਿੰਘ ਨੇ ਆਪਣੇ ਅਕੈਡਮੀ ਦੇ ਕੋਚ ਸ. ਅਵਤਾਰ ਸਿੰਘ ਅਤੇ ਕਾਲਜ ਦੇ ਕੋਚ ਸ੍ਰੀ ਸੰਜੀਵ ਕੁਮਾਰ ਓਲੰਪੀਅਨ ਦੀ ਸ਼ਲਾਘਾ ਵੀ ਕੀਤੀ। ਭਵਿੱਖ ਦੀ ਰਣਨੀਤੀ ਬਾਰੇ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਟੀਮ ਆਗਾਮੀ ਵਿਸ਼ਵ ਕੱਪ 'ਚ ਤਗਮੇ ਦਾ ਰੰਗ ਬਦਲਣ ਲਈ ਦ੍ਰਿੜ ਇਰਾਦਾ ਰੱਖਦੀ ਹੈ। ਸੰਯੁਕਤ ਸਕੱਤਰ ਗਵਰਨਿੰਗ ਕੌਂਸਲ ਸ. ਜਸਪਾਲ ਸਿੰਘ ਵੜੈਚ ਨੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਖਿਡਾਰੀਆਂ ਨੂੰ ਸਹਿਯੋਗ ਦੇਣ ਲਈ ਵਚਨਬੱਧਤਾ ਦਸਰਸਾਈ। ਅੰਤ ਵਿੱਚ ਵਾਈਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਾਮਨਾ ਕੀਤੀ ਕਿ ਟੀਮ ਦੇਸ਼ ਲਈ ਹੋਰ ਨਵੇਂ ਕੀਰਤੀਮਾਨ ਸਥਾਪਿਤ ਕਰੇ। ਡਾ. ਰਛਪਾਲ ਸਿੰਘ ਸੰਧੂ ਝੀਨ ਸਪੋਰਟਸ ਨੇ ਸਟੇਜ ਦਾ ਸੰਚਾਲਨ ਕੀਤਾ। ਸਮਾਗਮ ਦੌਰਾਨ ਅਮਰੀਕਾ ਤੋਂ ਡਾ. ਭੀਮਪਾਲ ਸਿੰਘ ਵੜੈਚ, ਕੋਚ ਸ੍ਰੀ ਸੰਜੀਵ ਕੁਮਾਰ, ਓਲੰਪੀਅਨ ਅਤੇ ਸੁਰਜੀਤ ਹਾਕੀ ਅਕੈਡਮੀ ਤੋਂ ਸ. ਅਵਤਾਰ ਸਿੰਘ, ਕਾਲਜ ਸਪੋਰਟਸ ਕਮੇਟੀ ਦੇ ਮੈਂਬਰ ਅਤੇ ਸਰੀਰਿਕ ਸਿੱਖਿਆ ਅਤੇ ਸਪੋਰਟਸ ਵਿਭਾਗ ਦੇ ਸਟਾਫ ਮੈਂਬਰ ਵੀ ਹਾਜਰ ਸਨ।


Comments