NCC Cadets of Lyallpur Khalsa College paid heartfelt tribute to the valour and sacrifice of Indian soldiers on the 25th Kargil Vijay Diwas.
In a solemn and stirring ceremony, the NCC Cadets of Lyallpur Khalsa College paid heartfelt tribute to the valour and sacrifice of Indian soldiers during the Kargil Conflict on the 25th Kargil Vijay Diwas. The commemoration, held on the college campus, was marked by an outpouring of respect and patriotism from students, faculty. Principal Dr. Jaspal Singh gave a message to the cadets and other students that service to the motherland of the country is the greatest service. In Operation Vijay, 545 soldiers gave the supreme sacrifice for the security of the country. 1536 soldiers were injured. Today, 25 years of Kargil victory have been completed. Students and all Indians should take a pledge to contribute their due for the freedom and security of the country. Fulfilling the constitutional obligations enshrined in the constitution is also patriotism. Vice Principal Prof. Jasreen Kaur shared with the students about the situation that arose after the partition of India and Pakistan and said that India has never attacked any country but Indian forces are ready to face any attack. NCC officer Dr. Karanbir Singh informed the students about the martyrs of Kargil. Under officers Aastha and Ardeep Kaur gave an emotional depiction of the battle through paintings on the board. Cadets Anshu, Sahil, Simran, Ardeep Kaur shared their views regarding Operation Vijay. Under officers Simran and Lovepreet performed the stage responsibility of this program very well. Dr. Suman Chopra, Dr. Balraj Kaur and a large number of students were present on this occasion.
ਲਾਇਲਪੁਰ ਖ਼ਾਲਸਾ ਕਾਲਜ ਦੇ ਐੱਨ.ਸੀ.ਸੀ. ਕੈਡਿਟਸ ਵਲੋਂ 25ਵੇਂ ਕਾਰਗਿਲ ਵਿਜੈ ਦਿਵਸ ਮੌਕੇ ਭਾਰਤੀ ਸੈਨਾਵਾਂ ਦੇ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਗਈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਮੌਕੇ ਕੈਡਿਟਸ ਅਤੇ ਬਾਕੀ ਵਿਦਿਆਰਥੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਦੇਸ਼ ਦੀ ਮਿੱਟੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਅੱਜ ਕਾਰਗਿਲ ਜਿੱਤ ਦੇ 25 ਸਾਲ ਪੂਰੇ ਹੋਏ ਹਨ। ਇਸ ਉਪ੍ਰੇਸ਼ਨ ਵਿਜੈ ਵਿਚ 545 ਸੈਨਿਕਾਂ ਨੇ ਦੇਸ਼ ਦੀ ਸੁਰੱਖਿਆ ਵਾਸਤੇ ਸਰਵੋਤਮ ਬਲੀਦਾਨ ਦਿੱਤਾ ਅਤੇ 1536 ਸੈਨਿਕ ਜ਼ਖ਼ਮੀ ਹੋਏ। ਉਹਨਾਂ ਇਹ ਕਿਹਾ ਕਿ ਵਿਦਿਆਰਥੀਆਂ ਅਤੇ ਸਭ ਭਾਰਤੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਦੀ ਸੁਰੱਖਿਆ ਲਈ ਆਪਣਾ ਬਣਦਾ ਯੋਗਦਾਨ ਦੇਣ। ਸੰਵਿਧਾਨ ਵਿੱਚ ਦਰਜ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਦੇਸ਼ ਭਗਤੀ ਹੈ। ਵਾਈਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਭਾਰਤ ਪਾਕਿਸਤਾਨ ਦੇ ਬਟਵਾਰੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ਤੇ ਹਮਲਾ ਨਹੀਂ ਕੀਤਾ ਪਰ ਭਾਰਤੀ ਸੈਨਾਵਾਂ ਹਰ ਹਮਲੇ ਦਾ ਸਾਹਮਣਾ ਕਰਨ ਨੂੰ ਤਿਆਰ ਹਨ। ਐੱਨ.ਸੀ.ਸੀ. ਅਫ਼ਸਰ ਡਾ. ਕਰਨਬੀਰ ਸਿੰਘ ਨੇ ਕੈਡਿਟਸ ਨਾਲ ਕਾਰਗਿਲ ਦੇ ਸ਼ਹੀਦਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਅੰਡਰ ਅਫ਼ਸਰ ਆਸਥਾ ਅਤੇ ਅਰਦੀਪ ਕੌਰ ਵਲੋਂ ਲੜ੍ਹਾਈ ਦਾ ਭਾਵਪੂਰਤ ਚਿਤਰਣ ਚਿੱਤਰਕਾਰੀ ਰਾਹੀਂ ਬੋਰਡ ਤੇ ਕੀਤਾ ਗਿਆ। ਕੈਡਿਟਸ ਅੰਸ਼ੂ, ਸਾਹਿਲ, ਸਿਮਰਨ, ਅਰਦੀਪ ਕੌਰ ਨੇ ਉਪ੍ਰੇਸ਼ਨ ਵਿਜੈ ਸਬੰਧੀ ਆਪਣੇ ਆਪਣੇ ਵਿਚਾਰ ਰੱਖੇ। ਅੰਡਰ ਅਫ਼ਸਰ ਸਿਮਰਨ ਅਤੇ ਲਵਪ੍ਰੀਤ ਵਲੋਂ ਇਸ ਪ੍ਰੋਗਰਾਮ ਦੀ ਸਟੇਜ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਡਾ ਸੁਮਨ ਚੌਪੜਾ, ਡਾ ਬਲਰਾਜ ਕੌਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।
Comments
Post a Comment