Lyallpur Khalsa College's Students Participated in Punjab Govt Sponsored Adventure Camp
03 NSS volunteers of Lyallpur Khalsa College participated in Adventure Camp organized by the Department of Youth Affairs, Government of Punjab in July, 2024. Principal Dr. Jaspal Singh congratulated the participants and opined that students' participation in these camps is very crucial in the overall growth of the students. He added that these camps test stamina, team spirit and discipline of the attendees. Prof. Satpal Singh, Coordinator, Youth Services LKC, informed that 03 students Dev Ansh, Romi Pal and Ashish from BA, BBA and BCA respectively participated in the 10 Day Adventure Camp at Atal Bihari Vajpayee Institute of Mountaineering and Allied Sports, Manali where they learned learned technical and life skills of mountaineering, trekking, rappelling, navigation, river crossing, disaster management, tent pitching etc. Volunteers thanked the Department of Youth Services Punjab, President, College Governing Council, Principal and Youth Services Centre LKC for providing such a platform.
ਪੰਜਾਬ ਸਰਕਾਰ ਦੇ ਯੁਵਕ ਮਾਮਲੇ ਵਿਭਾਗ ਵੱਲੋਂ ਜੁਲਾਈ, 2024 ਵਿੱਚ ਲਗਾਏ ਗਏ ਐਡਵੈਂਚਰ ਕੈਂਪ ਵਿੱਚ ਲਾਇਲਪੁਰ ਖਾਲਸਾ ਕਾਲਜ ਦੇ 03 ਐਨ.ਐਸ.ਐਸ. ਵਲੰਟੀਅਰਾਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਉਨ੍ਹਾਂ ਦੇ ਸਮੁੱਚੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਵਿਦਿਆਰਥੀਆਂ ਦੀ ਸਹਿਣਸ਼ੀਲਤਾ, ਟੀਮ ਭਾਵਨਾ ਅਤੇ ਅਨੁਸ਼ਾਸਨ ਦੀ ਪਰਖ ਕਰਦੇ ਹਨ। ਪ੍ਰੋ. ਸਤਪਾਲ ਸਿੰਘ, ਕੋਆਰਡੀਨੇਟਰ, ਯੁਵਕ ਸੇਵਾਵਾਂ, ਲਾਇਲਪੁਰ ਖਾਲਸਾ ਕਾਲਜ ਨੇ ਦੱਸਿਆ ਕਿ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਐਂਡ ਅਲਾਈਡ ਸਪੋਰਟਸ, ਮਨਾਲੀ ਵਿਖੇ 10 ਰੋਜ਼ਾ ਐਡਵੈਂਚਰ ਕੈਂਪ ਵਿੱਚ 03 ਵਿਦਿਆਰਥੀਆਂ ਦੇਵ ਅੰਸ਼ (ਬੀ.ਏ.), ਰੋਮੀ ਪਾਲ (ਬੀ.ਬੀ.ਏ.) ਅਤੇ ਆਸ਼ੀਸ਼ (ਬੀ.ਸੀ.ਏ.) ਨੇ ਭਾਗ ਲਿਆ ਅਤੇ ਪਰਬਤਾਰੋਹ, ਟ੍ਰੈਕਿੰਗ, ਰੈਪਲਿੰਗ, ਨੇਵੀਗੇਸ਼ਨ, ਰਿਵਰ ਕਰਾਸਿੰਗ, ਡਿਜ਼ਾਸਟਰ ਮੈਨੇਜਮੈਂਟ, ਟੈਂਟ ਪਿਚਿੰਗ ਆਦਿ ਦੇ ਤਕਨੀਕੀ ਅਤੇ ਜੀਵਨ ਹੁਨਰ ਸਿੱਖੇ। ਵਲੰਟੀਅਰਾਂ ਨੇ ਅਜਿਹਾ ਪਲੇਟਫਾਰਮ ਪ੍ਰਦਾਨ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਪੰਜਾਬ, ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ, ਪ੍ਰਿੰਸੀਪਲ ਅਤੇ ਯੁਵਕ ਸੇਵਾਵਾਂ ਕੇਂਦਰ ਐਲਕੋਸੀ ਦਾ ਧੰਨਵਾਦ ਕੀਤਾ।
Comments
Post a Comment