Lyallpur Khalsa College Principal Dr. Jaspal Singh honored

 


Dr Jaspal Singh Principal Lyallpur Khalsa College was honoured in the state level conference on Changing Trends in Higher Education organized by the Higher Education Department of Punjab at Guru Nanak Dev University, Amritsar. He received this award owing to the achievement of A Grade by the College in the third cycle of NAAC assessment and accreditation. S. Harjot Singh Bains Hon'ble Minister of Higher Education, Mr. K.K. Yadav, Principal Secretary Higher Education, Prof. (Dr.) Jaspal Singh Sandhu, Vice Chancellor, GNDU, Ms. Amrita Singh, Director Higher Education Department were specially present in this conference. Sardarni Balbir Kaur, President Governing Council congratulated the Principal and the staff on this achievement. In a press release Dr. Jaspal Singh said that the college has made impressive achievements in academic, cultural, sports, literary and research fields and the awards was a testimony to these achievements. He dedicated this award to the the Governing council and staff and students of the college.

Photo Caption: Honoring Principal (Dr.) Jaspal Singh by Harjot Singh Bains, Minister of Higher Education, Mr. K.K. Yadav, Principal Secretary Higher Education, Prof. (Dr.) Jaspal Singh Sandhu, Vice-Chancellor, Mrs. Amrita Singh, Director Higher Education and other.


ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਹੈ ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿੰਦੀ ਹੈ। ਕਾਲਜ ਵਲੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪ੍ਰਾਪਤੀਆਂ ਦੇ ਨਾਲ-ਨਾਲ ਯੂ.ਜੀ.ਸੀ. ਵੱਲੋਂ ਕਾਲਜ ਨੂੰ ਪੋਟੈਂਸ਼ੀਅਲ ਫਾਰ ਐਕਸੀਲੈਂਸ, ਡੀ.ਬੀ.ਟੀ. ਸਟਾਰ ਕਾਲਜ ਅਤੇ ਨੈਕ ਵੱਲੋਂ ਤੀਜੀ ਇੰਸਪੈਕਸ਼ਨ ਦੌਰਾਨ A ਗਰੇਡ ਪ੍ਰਾਪਤ ਹੋਇਆ ਹੈ। ਇਹਨਾਂ ਪ੍ਰਾਪਤੀਆਂ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਆਯੋਜਿਤ ਉੱਚ ਸਿੱਖਿਆ ਵਿਚ ਬਦਲਦੇ ਰੁਝਾਨਾਂ ਨੂੰ ਮੁੱਖ ਰੱਖਦੇ ਹੋਏ ਰਾਜ ਪੱਧਰੀ ਕਾਨਫਰੰਸ ਦੌਰਾਨ ਪ੍ਰਿੰਸੀਪਲ (ਡਾ.) ਜਸਪਾਲ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਕਾਨਫਰੰਸ ਵਿਚ ਸ. ਹਰਜੋਤ ਸਿੰਘ ਬੈਂਸ ਮਾਣਯੋਗ ਉਚੇਰੀ ਸਿੱਖਿਆ ਮੰਤਰੀ, ਸ੍ਰੀ ਕੇ.ਕੇ, ਯਾਦਵ, ਪ੍ਰਿੰਸੀਪਲ ਸਕੱਤਰ ਉਚੇਰੀ ਸਿੱਖਿਆ, ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਵਾਇਸ ਚਾਂਸਲਰ, ਜੀ.ਐਨ.ਡੀ.ਯੂ., ਸ੍ਰੀਮਤੀ ਅਮ੍ਰਿਤਾ ਸਿੰਘ, ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਵਿਸ਼ੇਸ਼ ਤੌਰ 'ਤੇ ਹਾਜਰ ਸਨ। ਉਚੇਰੀ ਸਿੱਖਿਆ ਵਿਭਾਗ ਵੱਲੋਂ ਕਾਲਜ ਨੂੰ ਇਹ ਸਨਮਾਨ ਪ੍ਰਾਪਤ ਹੋਣ 'ਤੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਗਵਰਨਿੰਗ ਕੌਂਸਲ ਮੈਂਬਰਾਨ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਤੇ ਸਮੂਹ ਸਟਾਫ ਨੂੰ ਕਾਲਜ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ। ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਜ ਪੱਧਰੀ ਕਾਨਫਰੰਸ ਵਿੱਚ ਨੈਕ ਵੱਲੋਂ “ਏ” ਗਰੇਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਾਲਜ ਨੇ ਪਿਛਲੇ ਲੰਬੇ ਸਮੇਂ ਤੋਂ ਅਕਾਦਮਿਕ, ਕਲਚਰ, ਖੇਡ, ਸਾਹਿਤਿਕ ਅਤੇ ਖੋਜ ਦੇ ਖੇਤਰ ਵਿੱਚ ਉੱਚ ਪ੍ਰਾਪਤੀਆਂ ਕੀਤੀਆਂ ਹਨ ਅਤੇ ਗਵਰਨਿੰਗ ਕੌਂਸਲ ਦੀ ਯੋਗ ਅਗਵਾਈ ਵਿੱਚ ਅੱਗੋਂ ਵੀ ਕਾਲਜ ਯਤਨਸ਼ੀਲ ਹੈ। ਉਹਨਾਂ ਦੱਸਿਆ ਕਿ ਸਾਡੇ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਨਾ ਖੱਟਦੇ ਹਨ ਤੇ ਕਾਲਜ ਦਾ ਨਾਮ ਰੋਸ਼ਨ ਕਰਦੇ ਹਨ ਅਤੇ ਇਸ ਕਰਕੇ ਹੀ ਕਾਲਜ ਨੂੰ ਸਨਮਾਨ ਪ੍ਰਾਪਤ ਹੁੰਦੇ ਹਨ। ਇਸ ਸਮਾਗਮ ਵਿੱਚ ਕਾਲਜ ਨੂੰ ਇਹ ਸਨਮਾਨ ਪ੍ਰਾਪਤ ਹੋਣ ਮੌਕੇ ਰਾਜਾਂ ਦੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਡਿਪਟੀ ਡਾਇਰੈਕਟਰ, ਉਚੇਰੀ ਸਿੱਖਿਆ ਦੇ ਨਾਲ ਨਾਲ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਏਡਿਡ ਕਾਲਜਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ, ਪ੍ਰਿੰਸੀਪਲ (ਡਾ.) ਜਸਪਾਲ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸ. ਹਰਜੋਤ ਸਿੰਘ ਬੈਂਸ, ਉਚੇਰੀ ਸਿੱਖਿਆ ਮੰਤਰੀ, ਸ੍ਰੀ ਕੇ.ਕੇ. ਯਾਦਵ, ਪ੍ਰਿੰਸੀਪਲ ਸਕੱਤਰ ਉਚੇਰੀ ਸਿੱਖਿਆ, ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਵਾਇਸ ਚਾਂਸਲਰ, ਸ੍ਰੀਮਤੀ ਅਮ੍ਰਿਤਾ ਸਿੰਘ, ਡਾਇਰੈਕਟਰ ਉਚੇਰੀ ਸਿੱਖਿਆ ਅਤੇ ਹੋਰ।



Comments