Lyallpur Khalsa College Concluded Folk Dance Camp





A ten-day Folk Dance Bhangra training camp was organized from 11.07.2024 to 20.07.2024 with the aim of promoting Punjabi folk dances at Lyallpur Khalsa College, Jalandhar. More than 400 Bhangra lovers aged from three years to 60 years participated in this camp. Dr. Amandeep Singh, Director, Department of Youth Welfare, Guru Nanak Dev University, Amritsar was the Chief Guest on the last day of this camp. He was welcomed by Principal Dr. Jaspal Singh with a bouquet. Principal Dr. Jaspal Singh said that Dr. Amandeep Singh has a valuable contribution in promoting Punjabi culture and heritage. He added that all the Bhangra lovers showed great enthusiasm in the Bhangra camp and learned Bhangra with full dedication and hard work. He said that the main motive of this camp was also to connect the new generation with the heritage. The Chief Guest Dr. Amandeep Singh, explaining the history and heritage of folk dance Bhangra, inspired the learners of all age groups to join Bhangra to stay physically and mentally healthy. On this occasion, Dr Palwinder Singh, Dean Cultural Affairs said that people have shown great enthusiasm to learn Bhangra. He added that the students of Bhangra and Giddha teams of the college are promoting it by organizing Bhangra camps with the support of various schools, colleges, urban and rural societies. On this occasion, a presentation of Bhangra was given by the guests and old students of Bhangra. Certificates were distributed to all the Bhangra lovers by the Chief Guest and the Principal. On this occasion, the stage was moderated by Prof. Satpal Singh. At the end of the camp, Dr. Palwinder Singh Bolina thanked the guests. Besides Prof. Sukhdev Singh, Dr. Ajitpal Singh, Prof. Manish Goel, Dr. Ravneet Kaur, Dr. Harjinder Kaur, Prof. Navneet Kaur, Prof. Sonu Gupta, Prof. Mandeep Singh, Prof. Kirandeep Kaur, Prof. Sandeep Cheema, Prof. Vineet Kumar Gupta and Mr. Surinder Kumar Chalotra P.A. to Principal were also present.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਲੋਕਨਾਚ ਭੰਗੜੇ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਮਿਤੀ 11.07.2024 ਤੋਂ 20.07.2024 ਤੱਕ ਦੱਸ ਰੋਜ਼ਾ ਲੋਕਨਾਚ ਭੰਗੜਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਤਿੰਨ ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੇ 400 ਤੋਂ ਵੱਧ ਭੰਗੜਾ ਪ੍ਰੇਮੀਆਂ ਨੇ ਭਾਗ ਲਿਆ। ਲੋਕਨਾਚ ਭੰਗੜਾ ਕੈਂਪ ਦੇ ਅੰਤਿਮ ਦਿਨ ਡਾ. ਅਮਨਦੀਪ ਸਿੰਘ, ਡਾਇਰੈਕਟਰ ਯੁਵਕ ਭਲਾਈ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਗੁਲਦਸਤੇ ਦੇ ਕੇ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਦੀ ਸ਼ਖਸੀਅਤ ਬਾਰੇ ਬੋਲਦਿਆਂ ਦੱਸਿਆ ਕਿ ਡਾ. ਅਮਨਦੀਪ ਸਿੰਘ ਦਾ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਵਿੱਚ ਵਡਮੁੱਲਾ ਯੋਗਦਾਨ ਹੈ। ਉਹਨਾਂ ਇਹ ਵੀ ਕਿਹਾ ਕਿ ਭੰਗੜਾ ਕੈਂਪ ਵਿੱਚ ਸਾਰੇ ਹੀ ਭੰਗੜਾ ਪ੍ਰੇਮੀਆਂ ਨੇ ਬੜਾ ਉਤਸ਼ਾਹ ਦਿਖਾਇਆ ਅਤੇ ਪੂਰੀ ਲਗਨ ਤੇ ਤਨਦੇਹੀ ਨਾਲ ਭੰਗੜਾ ਸਿੱਖਿਆ। ਉਹਨਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਮਨੋਰਥ ਨਵੀਆਂ ਪੀੜ੍ਹੀਆਂ ਨੂੰ ਵਿਰਾਸਤ ਨਾਲ ਜੋੜ੍ਹਨਾ ਵੀ ਹੈ। ਮੁੱਖ ਮਹਿਮਾਨ ਡਾ. ਅਮਨਦੀਪ ਸਿੰਘ ਨੇ ਲੋਕਨਾਚ ਭੰਗੜੇ ਦਾ ਇਤਿਹਾਸ ਤੇ ਵਿਰਾਸਤ ਦੱਸਦੇ ਹੋਏ ਹਰ ਉਮਰ ਤੇ ਹਰ ਵਰਗ ਦੇ ਸਿਖਿਆਰਥੀਆਂ ਨੂੰ ਸਰੀਰਿਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਭੰਗੜੇ ਨਾਲ ਜੁੜਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਡਾ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੇਅਰਜ਼ ਨੇ ਕਿਹਾ ਕਿ ਭੰਗੜਾ ਸਿਖਣ ਲਈ ਲੋਕਾਂ ਨੇ ਭਾਰੀ ਉਤਸ਼ਾਹ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀ ਭੰਗੜਾ ਅਤੇ ਗਿੱਧਾ ਟੀਮਾਂ ਦੇ ਵਿਦਿਆਰਥੀ ਵੱਖ-ਵੱਖ ਸਕੂਲਾਂ, ਕਾਲਜਾਂ, ਸ਼ਹਿਰੀ ਤੇ ਪੇਂਡੂ ਸੋਸਾਇਟੀਆਂ ਦੇ ਸਹਿਯੋਗ ਨਾਲ ਭੰਗੜਾ ਕੈਂਪ ਲਗਾ ਕੇ ਇਸ ਨੂੰ ਪ੍ਰਫੁੱਲਤ ਕਰ ਰਹੇ ਹਨ। ਇਸ ਮੌਕੇ ਆਏ ਹੋਏ ਮਹਿਮਾਨਾਂ ਅਤੇ ਭੰਗੜੇ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਵਲੋਂ ਸਾਰੇ ਸਿਖਾਂਦਰੂ ਭੰਗੜਾ ਪ੍ਰੇਮੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਮੰਚ ਸੰਚਾਲਨ ਪ੍ਰੋ. ਸਤਪਾਲ ਸਿੰਘ ਵਲੋਂ ਕੀਤਾ ਗਿਆ। ਕੈਂਪ ਦੇ ਅਖੀਰ ਵਿਚ ਡਾ. ਪਲਵਿੰਦਰ ਸਿੰਘ ਬੋਲੀਨਾ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ, ਡਾ. ਅਜੀਤਪਾਲ ਸਿੰਘ, ਪ੍ਰੋ. ਮਨੀਸ਼ ਗੋਇਲ, ਡਾ. ਰਵਨੀਤ ਕੌਰ, ਡਾ. ਹਰਜਿੰਦਰ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਮਨਦੀਪ ਸਿੰਘ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਸੰਦੀਪ ਚੀਮਾ, ਪ੍ਰੋ. ਵਿਨੀਤ ਕੁਮਾਰ ਗੁਪਤਾ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਟੂ ਪ੍ਰਿੰਸੀਪਲ ਵੀ ਹਾਜ਼ਰ ਸਨ।


 

Comments