Excellent performance of cadets of Lyallpur Khalsa College Jalandhar in Combined Annual Training Camp
30 cadets of NCC (Army Wing) of Lyallpur Khalsa College Jalandhar have performed brilliantly in the combined annual training camp concluded recently. These cadets were honored on their return by Prof. Jasreen Kaur, Vice-Principal of the college. Principal Dr. Jaspal Singh in his message said that the NCC cadets of our college are performing very well in the state level and national level activities. He congratulated the cadets for their excellent performance. He said that the college provides opportunities to its students to advance in every field. Giving information, Prof. Jasreen Kaur said that this camp was organized under the leadership of Colonel Vinod Joshi, Commander of 2 Punjab NCC Battalion. Under the leadership of SUO Prince, the cadets took part in cultural and sports competitions including drill, field craft, battle craft, training in disassembling and assembling weapons, study of maps. Delta Company won first place in the drill competition under the leadership of Camp Senior Prince. Delta Company also won the All Over Championship trophy. Cadet Sayiam played an important role in getting his team the first position in the volleyball competition. Under Officer Ardeep Kaur briefed Group Commander Brigadier Ajay Tiwari about the camp during the camp lay out. As a senior of the girls' Alpha Company, Under Officer Ardeep Kaur led the basketball team. The team won second place in this competition. Komal and Priya Sahu bagged the first position in the girls' drill test competition. Similarly, the team of cadets Anil, Sunil, Vikram Rana, Neeraj Siroy, Rahul Sidhu, Simranjit, Kirandeep stood second in the drill test. Jashanjot Singh won the first place in the turban tying competition. Vice Principal Jasreen Kaur encouraged the cadets and NCC Officer Dr. Karanbir Singh for their good performance. Prof. Navdeep Kaur College Registrar was also present on this occasion.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਐੱਨ.ਸੀ.ਸੀ. (ਆਰਮੀ ਵਿੰਗ) ਦੇ 30 ਕੈਡਿਟਸ ਨੇ ਪਿਛਲੇ ਦਿਨੀਂ ਸੰਪਨ ਹੋਏ ਸਾਲਾਨਾ ਸਾਂਝੇ ਟ੍ਰੇਨਿੰਗ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਦੇ ਵਾਈਸ-ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਵਲੋਂ ਇੰਨ੍ਹਾਂ ਕੈਡਿਟਸ ਦਾ ਵਾਪਸੀ ਤੇ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਡੇ ਕਾਲਜ ਦੇ ਐਨ.ਸੀ.ਸੀ. ਕੈਡੇਟਸ ਆਪਣੀ ਪ੍ਰਤਿਭਾ ਸਦਕਾ ਰਾਜ ਪੱਧਰੀ ਅਤੇ ਰਾਸ਼ਟਰ ਪੱਧਰੀ ਗਤੀਵਿਧੀਆਂ ਵਿਚ ਵੀ ਉਚ ਪ੍ਰਾਪਤੀਆਂ ਕਰਦੇ ਹਨ। ਉਨ੍ਹਾਂ ਕੈਡੇਟਸ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਹਰੇਕ ਖੇਤਰ ਵਿਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦਾ ਹੈ। ਪ੍ਰੋ. ਜਸਰੀਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ 2 ਪੰਜਾਬ ਐਨ.ਸੀ.ਸੀ. ਬਟਾਲੀਅਨ ਦੇ ਕਮਾਂਡਰ ਕਰਨਲ ਵਿਨੋਦ ਜੋਸ਼ੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਅੰਡਰ ਅਫ਼ਸਰ ਪ੍ਰਿੰਸ ਦੀ ਅਗਵਾਈ ਹੇਠ ਕੈਡਿਟਸ ਨੇ ਡਿਲ, ਫ਼ੀਲਡ ਕ੍ਰਾਫਟ, ਬੈਟਲ ਕ੍ਰਾਫਟ, ਹਥਿਆਰਾਂ ਨੂੰ ਖੋਲਣ ਤੇ ਜੋੜਨ ਦੀ ਸਿਖਲਾਈ, ਨਕਸ਼ਿਆਂ ਦੀ ਪੜ੍ਹਾਈ ਸਮੇਤ ਸਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਡੈਲਟਾ ਕੰਪਨੀ ਨੇ ਕੈਂਪ ਸੀਨੀਅਰ ਪ੍ਰਿੰਸ ਦੀ ਅਗਵਾਈ ਵਿੱਚ ਡਿਲ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਡੇਲਟਾ ਕੰਪਨੀ ਨੇ ਆਲ ਓਵਰ ਚੈਂਪੀਅਨਸ਼ਿਪ ਟਰਾਫ਼ੀ ਵੀ ਜਿੱਤੀ। ਕੈਡਿਟ ਸੰਯਮ ਨੇ ਵਾਲੀਵਾਲ ਮੁਕਾਬਲੇ ਵਿੱਚ ਆਪਣੀ ਟੀਮ ਨੂੰ ਪਹਿਲਾ ਸਥਾਨ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅੰਡਰ ਅਫ਼ਸਰ ਅਰਦੀਪ ਕੌਰ ਨੇ ਕੈਂਪ ਲੇਅ ਆਊਟ ਸਮੇਂ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜੇ ਤਿਵਾਰੀ ਨੂੰ ਕੈਂਪ ਦੀ ਜਾਣਕਾਰੀ ਦਿੱਤੀ। ਕੁੜੀਆਂ ਦੀ ਅਲਫਾ ਕੰਪਨੀ ਦੀ ਸੀਨੀਅਰ ਵਜੋਂ ਅੰਡਰ ਅਫਸਰ ਅਰਦੀਪ ਕੌਰ ਨੇ ਬਾਸਕਟਬਾਲ ਟੀਮ ਦੀ ਅਗਵਾਈ ਕੀਤੀ। ਇਸ ਮੁਕਾਬਲੇ ਵਿੱਚ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਕੁੜੀਆਂ ਦੇ ਡਿਲ ਟੈਸਟ ਮੁਕਾਬਲੇ ਵਿੱਚ ਕੋਮਲ ਤੇ ਪ੍ਰਿਆ ਸਾਹੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੈਡਿਟਸ ਅਨਿਲ, ਸੁਨੀਲ, ਵਿਕਰਮ ਰਾਣਾ, ਨੀਰਜ ਸਿਰੋਏ, ਰਾਹੁਲ ਸਿੱਧੂ, ਸਿਮਰਨਜੀਤ, ਕਿਰਨਦੀਪ ਦੀ ਟੀਮ ਡਿਲ ਟੈਸਟ ਵਿਚ ਦੂਸਰੇ ਨੰਬਰ ਤੇ ਰਹੀ। ਪੱਗਾਂ ਬੰਨ੍ਹਣ ਦੇ ਮੁਕਾਬਲੇ ਵਿੱਚ ਜਸ਼ਨਜੋਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵਾਈਸ ਪ੍ਰਿੰਸੀਪਲ ਜਸਰੀਨ ਕੌਰ ਨੇ ਕੈਡਿਟਸ ਅਤੇ ਐੱਨ.ਸੀ.ਸੀ. ਅਫ਼ਸਰ ਡਾ. ਕਰਨਬੀਰ ਸਿੰਘ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਤੇ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਪ੍ਰੋ. ਨਵਦੀਪ ਕੌਰ ਕਾਲਜ ਰਜਿਸਟਰਾਰ ਵੀ ਹਾਜ਼ਰ ਸਨ।
Comments
Post a Comment