10 Day Punjabi Folk Dance Camp Begins at Lyallpur Khalsa College

 




A 10-day Punjabi folk dance Bhangra training camp for the preservation of Punjabi heritage was inaugrated on 11.07.2024 at the open air theater of the college. The chief guest of the opening ceremony of this camp was Vice Principal Prof. Jasreen Kaur. She was welcomed by Dr. Palwinder Singh, Dean Cultural Affairs, Dr. Navdeep Kaur, Dr. Balraj Kaur and the organizing committee with a bouquet of flowers. Principal Dr. Jaspal Singh in his message stated the purpose of the camp and said that Lyallpur Khasla College is continuously working for the promotion of Bhangra. This Bhangra camp is making a valuable contribution in nurturing new artistes. Vice Principal Prof. Jasreen Kaur said that such camps connect young Punjabis to their heritage. She added that the youth and children should take benefits from such camps. She also described the college as a leader in conducting the Bhangra World Camp by presenting Bhangra on the world stage and said that Lyallpur Khalsa College is the best institution to preserve and develop the heritage of Bhangra. On this occasion, in-charge of Bhangra training camp and Dean Cultural Affairs Dr. Palwinder Singh Bolina welcomed everyone and informed that the registration of this camp was done online and offline in which more than 400 students are participating. Prof. Satpal Singh played the role of stage manager. On this occasion, the students of the college taught the steps of folk dances to the students who had come. On this occasion, Registrar Prof. Navdeep Kaur, Dr. Balraj Kaur, Dr. Ajitpal Singh, Dr. Harjinder Kaur, Prof. Navneet Kaur, Dr. Ravneet Kaur, Prof. Mandeep Singh, Prof. Kiratpreet Kaur, Prof. Kirandeep Kaur, Prof. Ritika Sharma, Prof. Sandeep Kaur, students of Bhangra, Gidha and Ludi teams of the college also participated.

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕਨਾਚ ਭੰਗੜਾ ਸਿਖਲਾਈ ਕੈਂਪ ਦਾ ਆਰੰਭ ਮਿਤੀ 11.07.2024 ਨੂੰ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ। ਇਸ ਲੋਕ ਨਾਚ ਕੈਂਪ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਵਾਇਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਸਨ ਜਿਨ੍ਹਾਂ ਦਾ ਸੁਆਗਤ ਡਾ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੇਅਰਜ਼, ਡਾ. ਨਵਦੀਪ ਕੌਰ, ਡਾ. ਬਲਰਾਜ ਕੌਰ ਅਤੇ ਪ੍ਰਬੰਧਕੀ ਕਮੇਟੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕੈਂਪ ਦਾ ਮਕਸਦ ਦੱਸਦੇ ਹੋਏ ਆਖਿਆ ਕਿ ਲਾਇਲਪੁਰ ਖ਼ਾਸਲਾ ਕਾਲਜ ਭੰਗੜੇ ਦੀ ਪ੍ਰਫੁੱਲਤਾ ਲਈ ਲਗਾਤਾਰ ਕਾਰਜਸ਼ੀਲ ਹੈ। ਇਹ ਭੰਗੜਾ ਕੈਂਪ ਨਵੇਂ ਕਲਾਕਾਰਾਂ ਦੀ ਪਨੀਰੀ ਤਿਆਰ ਕਰਨ ਅਤੇ ਉਹਨਾਂ ਨੂੰ ਨਿਖਾਰਨ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਵਾਇਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਕਿਹਾ ਕਿ ਅਜਿਹੇ ਕੈਂਪ ਨੌਜਵਾਨ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਤੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਾਲਜ ਨੂੰ ਭੰਗੜੇ ਦੇ ਵਿਸ਼ਵ ਮੰਚ ਤੇ ਪੇਸ਼ ਕਰਕੇ ਭੰਗੜਾ ਵਰਲਡ ਕੈਂਪ ਕਰਵਾਉਣ ਲਈ ਵੀ ਮੋਹਰੀ ਦੱਸਿਆ ਤੇ ਕਿਹਾ ਕਿ ਲਾਇਲਪੁਰ ਖਾਲਸਾ ਕਾਲਜ ਭੰਗੜੇ ਦੀ ਵਿਰਾਸਤ ਨੂੰ ਸੰਭਾਲਣ ਤੇ ਵਿਕਸਿਤ ਕਰਨ ਵਾਲੀ ਸ੍ਰੇਸ਼ਨ ਸੰਸਥਾ ਹੈ। ਇਸ ਮੌਕੇ ਭੰਗੜਾ ਸਿਖਲਾਈ ਕੈਂਪ ਦੇ ਇੰਚਾਰਜ ਅਤੇ ਡੀਨ ਕਲਚਰਲ ਅਫੈਅਰਜ਼ ਡਾ. ਪਲਵਿੰਦਰ ਸਿੰਘ ਬੋਲੀਨਾ ਨੇ ਸਾਰਿਆਂ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਇਸ ਕੈਂਪ ਦੀ ਰਜਿਸਟਰੇਸ਼ਨ ਆਨਲਾਇਲ ਅਤੇ ਆਫਲਾਇਨ ਕੀਤੀ ਗਈ ਸੀ ਜਿਸ ਵਿੱਚ 400 ਤੋਂ ਵੱਧ ਸਿੱਖਿਆਰਥੀਆਂ ਭਾਗ ਲੈ ਰਹੇ ਹਨ। ਪ੍ਰੋ. ਸਤਪਾਲ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਆਏ ਹੋਏ ਸਿਖਿਆਰਥੀਆਂ ਨੂੰ ਲੋਕਨਾਚਾਂ ਦੀਆਂ ਚਾਲਾਂ ਸਿਖਾਈਆਂ । ਇਸ ਮੌਕੇ ਰਜਿਸਟਰਾਰ ਪ੍ਰੋ. ਨਵਦੀਪ ਕੌਰ, ਡਾ. ਬਲਰਾਜ ਕੌਰ, ਡਾ.ਅਜੀਤਪਾਲ ਸਿੰਘ, ਡਾ. ਹਰਜਿੰਦਰ ਕੌਰ, ਪ੍ਰੋ. ਨਵਨੀਤ ਕੌਰ, ਡਾ. ਰਵਨੀਤ ਕੌਰ, ਪ੍ਰੋ. ਮਨਦੀਪ ਸਿੰਘ, ਪ੍ਰੋ. ਕੀਰਤਪ੍ਰੀਤ ਕੌਰ, ਪ੍ਰੋ. ਕਿਰਨਦੀਪ ਪ੍ਰੋ. ਸੰਦੀਪ ਕੌਰ ਤੋਂ ਇਲਾਵਾ ਕਾਲਜ ਦੇ ਭੰਗੜਾ, ਗਿੱਧਾ ਅਤੇ ਲੁੱਡੀ ਦੀਆਂ ਟੀਮਾਂ ਦੇ ਵਿਦਿਆਰਥੀ ਵੀ ਸ਼ਾਮਿਲ ਸਨ।


Comments