Commencement of Summer Football Coaching Camp at Lyallpur Khalsa College
Lyallpur Khalsa College Jalandhar is known for all-round development of its students. Lyallpur Khalsa College Jalandhar has made high achievements in the field of education as well as cultural and sports. In order to connect the students with sports, a football summer coaching camp has been organized at the college from 26th June to 2nd July 2024, in which more than 40 players from the region are participating. S. Ajwant Singh Bal attended the opening ceremony of this summer camp as the chief guest while S. Inderjit Singh President DFA, Mr. Manmohan Singh, Mr. Sukhi Mann, Mr. Dilbagh Rai, Mr. Vijay Vaish, Mr. Balwinder Kumar and Mr. Harvinder Singh joined as special guests. Principal Dr. Jaspal Singh welcomed the chief guests, special guests and football players and congratulated the players participating in this camp. Dr. Rashpal Singh, Dean Sports informed that our student sportsmen come first in the sports competitions of Guru Nanak Dev University and they have achieved high positions at international and university level. Under the coaching of football coach Mr. Dhanwant Kumar and Mr. Varundeep, this camp is running very successfully at Lyallpur Khalsa College. He said that this summer coaching camp has been organized at the college with the purpose of making football more popular, develop sportsmanship and skills among the students. He said that the players should complete their summer camp successfully and make a valuable contribution in the future in the field of sports. Mr. Amrit Lal Saini and Mr. Jagdish Singh were also present on this occasion.
ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜਾਣਿਆ ਜਾਂਦਾ ਹੈ। ਪੜ੍ਹਾਈ ਦੇ ਨਾਲ-ਨਾਲ ਕਲਚਰਲ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਉੱਚ ਪ੍ਰਾਪਤੀਆਂ ਕੀਤੀਆਂ ਹਨ। ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਮਕਸਦ ਨਾਲ ਕਾਲਜ ਵਿਖੇ ਮਿਤੀ 26 ਜੂਨ 2021 ਤੋਂ 2 ਜੁਲਾਈ 2024 ਤੱਕ ਫੁੱਟਬਾਲ ਸਮਰ ਕੋਚਿੰਗ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਖੇਤਰ ਦੇ 40 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਇਸ ਸਮਰ ਕੈਂਪ ਦੇ ਉਦਘਾਟਨੀ ਸਮਾਗਮ ਵਿਚ ਸ. ਅਜਵੰਤ ਸਿੰਘ ਬੱਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਸ. ਇੰਦਰਜੀਤ ਸਿੰਘ ਪ੍ਰਧਾਨ ਡੀ.ਐਫ.ਏ., ਸ. ਮਨਮੋਹਨ ਸਿੰਘ, ਸ. ਸੁੱਖੀ ਮਾਨ, ਸ੍ਰੀ ਦਿਲਬਾਗ ਰਾਏ, ਸ੍ਰੀ ਵਿਜੈ ਵੈਸ਼, ਸ੍ਰੀ ਬਲਵਿੰਦਰ ਕੁਮਾਰ, ਸ. ਹਰਵਿੰਦਰ ਸਿੰਘ ਬਤੌਰ ਵਿਸ਼ੇਸ ਮਹਿਮਾਨ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਫੁੱਟਬਾਲ ਖਿਡਾਰੀਆਂ ਨੂੰ ਜੀ ਆਇਆ ਕਿਹਾ ਅਤੇ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਸ਼ੁਭਕਾਮਨਾ ਦਿੱਤੀਆਂ। ਡਾ. ਰਛਪਾਲ ਸਿੰਘ, ਡੀਨ ਸਪੋਰਟਸ ਨੇ ਕੈਂਪ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਵਿਦਿਆਰਥੀ ਖਿਡਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡਾਂ ਦੇ ਮੁਕਾਬਲਿਆਂ ਦੇ ਵਿੱਚ ਅੱਵਲ ਆਉਂਦੇ ਹਨ ਅਤੇ ਸਾਡੇ ਖਿਡਾਰੀਆਂ ਨੇ ਅੰਤਰ-ਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਤੋਂ ਉੱਚ ਸਥਾਨ ਪ੍ਰਾਪਤ ਕੀਤਾ ਹੈ। ਫੁੱਟਬਾਲ ਦੇ ਕੋਚ ਸੀ ਧਨਵੰਤ ਕੁਮਾਰ ਅਤੇ ਸ੍ਰੀ ਵਰੁਣਦੀਪ ਦੀ ਕੋਚਿੰਗ ਅਧੀਨ ਇਹ ਕੈਂਪ ਬੜੀ ਸਫਲਤਾ ਪੂਰਵਕ ਲਾਇਲਪੁਰ ਖਾਲਸਾ ਕਾਲਜ ਵਿਖੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫੁੱਟਬਾਲ ਨੂੰ ਹੋਰ ਹਰਮਨ ਪਿਆਰਾ ਬਣਾਉਣ ਅਤੇ ਵਿਦਿਆਰਥੀਆਂ ਦੇ ਵਿੱਚ ਖੇਡ ਭਾਵਨਾ ਅਤੇ ਕੁਸ਼ਲਤਾਂ ਵਿਕਸਿਤ ਕਰਨ ਤੇ ਮਕਸਦ ਦੇ ਨਾਲ ਇਹ ਸਮਰ ਕੋਚਿੰਗ ਕੈਂਪ ਕਾਲਜ ਵਿਖੇ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਖਿਡਾਰੀ ਆਪਣਾ ਇਹ ਸਮਰ ਕੈਂਪ ਸਫਲਤਾ ਪੂਰਵਕ ਸੰਪੰਨ ਕਰਨ ਅਤੇ ਖੇਡਾਂ ਦੇ ਖੇਤਰ ਵਿੱਚ ਭਵਿੱਖ ਵਿੱਚ ਵਡਮੁੱਲਾ ਯੋਗਦਾਨ ਪਾਉਣ। ਇਸ ਮੌਕੇ ਸ੍ਰੀ ਅੰਮ੍ਰਿਤ ਲਾਲ ਸੈਣੀ ਅਤੇ ਸ੍ਰੀ ਜਗਦੀਸ਼ ਸਿੰਘ ਵੀ ਹਾਜਰ ਸਨ।
Comments
Post a Comment