Sports trials for the upcoming session 2024-25
Lyallpur Khalsa College will conduct sports trials for the upcoming session 2024-25 on dates 06, 07 and 08 June 2024 in the S. Balbir Singh Sports Stadium of the college. Principal Dr. Jaspal Singh notified that sportsmen for Athletics, Basketball, Badminton, Boxing and Volleyball can appear for trials on the opening day of June 06. On 07 June, trials shall be conducted for Hockey, Wrestling, Weight Lifting, Handball, and Karate. On 8th June, the third and final day of the trials, Football, Baseball, Kho-Kho, Tennis and Cricket trials shall be held. He informed that graduate and higher secondary cleared candidates can report for these trials at 9 am sharp in their sports kit with original documents whilst assuring best facilities for promising sportsmen as an encouragement on behalf of the college. Opportunities to participate in inter-college, inter-varsity, national and international level sports will be provided.
ਖੇਡਾਂ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਸੈਸ਼ਨ 2024-25 ਲਈ ਲੜਕਿਆਂ ਦੇ ਖੇਡ ਟ੍ਰਾਇਲ ਮਿਤੀ 06, 07 ਅਤੇ 08 ਜੂਨ 2024 ਨੂੰ ਕਾਲਜ ਦੇ ਸ. ਬਲਬੀਰ ਸਿੰਘ ਖੇਡ ਸਟੇਡੀਅਮ ਵਿਚ ਆਯੋਜਿਤ ਕੀਤੇ ਜਾ ਰਹੇ ਹਨ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 06 ਜੂਨ 2024 ਨੂੰ ਐਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਬੌਕਸਿੰਗ ਅਤੇ ਵਾਲੀਬਾਲ, ਮਿਤੀ 07 ਜੂਨ 2024 ਨੂੰ ਹਾਕੀ, ਰੈਸਲਿੰਗ, ਵੇਟ ਲਿਫਟਿੰਗ, ਹੈਂਡਬਾਲ ਅਤੇ ਕਰਾਟੇ, ਮਿਤੀ 08 ਜੂਨ 2024 ਨੂੰ ਫੁੱਟਬਾਲ, ਬੇਸਬਾਲ, ਖੋ-ਖੋ, ਟੈਨਿਸ ਅਤੇ ਕ੍ਰਿਕਟ ਦੇ ਟ੍ਰਾਇਲ ਹੋਣਗੇ। ਉਨ੍ਹਾਂ ਦੱਸਿਆ ਕਿ ਬਾਰਵੀਂ ਅਤੇ ਗਰੈਜੂਏਸ਼ਨ ਪਾਸ ਹੋਏ ਟਰਾਇਲ ਦੇਣ ਦੇ ਚਾਹਵਾਨ ਖਿਡਾਰੀ ਵਿਦਿਆਰਥੀ (ਲੜਕੇ) ਖੇਡ ਵਰਦੀ ਵਿੱਚ ਸਵੇਰੇ 9.00 ਵਜੇ ਕਾਲਜ ਗਰਾਊਂਡ ਵਿੱਚ ਆਪਣੇ ਵਿਦਿਅਕ ਅਤੇ ਖੇਡਾਂ ਦੇ ਅਸਲ ਸਰਟੀਫਿਕੇਟ ਲੈ ਕੇ ਹਾਜ਼ਰ ਹੋਣ। ਚੁਣੇ ਹੋਏ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਅੰਤਰ-ਕਾਲਜ, ਅੰਤਰਵਰਸਿਟੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੇਡਾਂ ਵਿਚ ਭਾਗ ਲੈਣ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
Comments
Post a Comment