Lyallpur Khalsa College Celebrates Inter-National Yoga Day
NSS Units Lyallpur Khalsa College observed International Yoga Day at College Campus by organizing a soul enriching Yoga Session. Principal Dr. Jaspal Singh in his opening remarks emphasized on the importance of yoga and its increasing popularity at international level. He added that in present scenario when lack of patience, stress and anxiety are taking toll on human body and mind, Yoga is a better option to relax body and mind from negative impacts of fast moving life. Mr. Vikas, a renowned Yoga trainer, conducted the yog session. He performed Yog asans, explained the right methods to do the asans and also described the benefits of different asans. NSS Chief Program Officer, Satpal Singh informed that this program was organized in collaboration with Nehru Yuva Kendra, Jalandhar and LKC NCC Army Wing. During the program, Ms. Neha Sharma, DYO NYKS, Dr. Amandeep Kaur, Mr. Sukhwinder Kumar, Mr. Amrit Lal Saini, Kulwinder Kumar were present. NSS volunteers Navjot Kaur, Mohan Thakur, Sonu Sunar and Manish played their roles actively.
ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਕਾਲਜ ਕੈਂਪਸ ਵਿਖੇ ਯੋਗਾ ਸੈਸ਼ਨ ਦਾ ਆਯੋਜਨ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਯੋਗਾ ਦੀ ਮਹੱਤਤਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀ ਵਧਦੀ ਪ੍ਰਸਿੱਧੀ 'ਤੇ ਜ਼ੋਰ ਦਿੱਤਾ । ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਹਾਲਾਤ ਵਿੱਚ ਜਦੋਂ ਧੀਰਜ ਦੀ ਘਾਟ, ਤਣਾਅ ਅਤੇ ਚਿੰਤਾ ਮਨੁੱਖੀ ਸਰੀਰ ਅਤੇ ਮਨ ਨੂੰ ਪ੍ਰਭਾਵਿਤ ਕਰ ਰਹੀ ਹੈ, ਤਾਂ ਯੋਗਾ ਸਰੀਰ ਅਤੇ ਮਨ ਨੂੰ ਤੇਜ਼ ਰਫ਼ਤਾਰ ਵਾਲੇ ਜੀਵਨ ਦੇ ਮਾੜੇ ਪ੍ਰਭਾਵਾਂ ਤੋਂ ਆਰਾਮ ਦੇਣ ਲਈ ਇੱਕ ਬਿਹਤਰ ਵਿਕਲਪ ਹੈ। ਯੋਗਾ ਸੈਸ਼ਨ ਦਾ ਸੰਚਾਲਨ ਪ੍ਰਸਿੱਧ ਯੋਗਾ ਟ੍ਰੇਨਰ ਸ਼੍ਰੀ ਵਿਕਾਸ ਨੇ ਕੀਤਾ। ਉਨ੍ਹਾਂ ਨੇ ਯੋਗ ਆਸਣ ਕੀਤੇ, ਆਸਣ ਕਰਨ ਦੇ ਸਹੀ ਤਰੀਕੇ ਅਤੇ ਵੱਖ-ਵੱਖ ਆਸਣਾਂ ਦੇ ਫਾਇਦੇ ਵੀ ਦੱਸੋ। ਐਨ. ਐਸ. ਐਸ ਦੇ ਮੁੱਖ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ, ਜਲੰਧਰ ਅਤੇ ਕਾਲਜ ਦੇ ਐਨ.ਸੀ.ਸੀ. ਆਰਮੀ ਵਿੰਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਸ੍ਰੀਮਤੀ ਨੇਹਾ ਸ਼ਰਮਾ, ਜਿਲਾ ਯੂਥ ਅਫ਼ਸਰ, ਨਹਿਰੂ ਯੁਵਾ ਕੇਂਦਰ, ਜਲੰਧਰ, ਡਾ. ਅਮਨਦੀਪ ਕੌਰ, ਸ੍ਰੀ ਸੁਖਵਿੰਦਰ ਕੁਮਾਰ, ਸ੍ਰੀ ਅੰਮ੍ਰਿਤ ਲਾਲ ਸੌਈ, ਕੁਲਵਿੰਦਰ ਕੁਮਾਰ ਹਾਜ਼ਰ ਸਨ। ਐਨ.ਐਸ.ਐਸ. ਵਲੰਟੀਅਰ ਨਵਜੋਤ ਕੌਰ, ਮੋਹਨ ਠਾਕੁਰ, ਸੋਨੂੰ ਸੁਨਾਰ ਅਤੇ ਮਨੀਸ਼ ਨੇ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾਈ।
Comments
Post a Comment