Punjabi Lok Nach Camp begins at Lyallpur Khalsa College from 6th July 2023
Lyallpur Khalsa College is known for keeping and taking forward the legacy of one of the most entertaining dances, Bhangra. LKC aka Mecca of Bhangra is organizing Punjabi Lok Nach Camp from July 6 to 15 in its campus. A meeting regarding planning and execution of the camp was organized under the leadership of Principal Prof. Jasreen Kaur and Registrar Prof.Navdeep Kaur. Madam Principal, in her address, said that Bhangra not only entertains us but also keeps our body fit. This dance has gained international popularity. She further said that this camp is for all age groups and there is no registration fee for it. Dean Cultural affairs Prof.Palwinder Singh informed that team LKC organizes this camp every year in the campus. The primary objective is to keep Punjabis in touch with rich legacy of Punjab through Bhangra. Dr.Bolina added that online registration process is going on and around 300 registrations have been done. However, offline registration will be done on 4th and 5th July 2023 at 5:00 pm at open air theatre in the college. During this occasion, Bhangra camp 2023 poster was released by worthy Principal Prof.Jasreen Kaur, Registrar Prof.Navdeep Kaur, Dr.Harjit Singh HOD Maths and organizing committee. During this event, Prof.Satpal Singh, Prof.Mandeep Singh, Prof.Onkar Singh, Prof.Kuldip Sodhi, Prof.Priyank Sharda, Prof.Ravneet Kaur, Prof. Sonu Gupta, Prof.Pooja Sonik, Prof.Priyanka Sharma, Prof.Keeratpreet Kaur, Prof.Neetika, Prof.Manpreet Kaur, Jatinder Lamber, Charanjit Channi, Jasonpreet, Sukhjeet and other members of the organizing team were also present.
ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਦੱਸ ਰੋਜ਼ਾ ਲੋਕਨਾਚ ਭੰਗੜਾ ਕੈਂਪ ਸ਼ਾਨੋ-ਸ਼ੌਕਤ ਨਾਲ ਸੰਪੰਨ
ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਲੋਕਨਾਚਾਂ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਮਿਤੀ ੦੬.੦੭.੨੦੨੩ ਤੋਂ ੧੫,੦੭,੨੦੨੩ ਤੱਕ ਦਸ ਰੋਜ਼ਾ ਲੋਕਨਾਚ ਭੰਗੜਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਤਿੰਨ ਸਾਲ ਤੋਂ ਲੈ ਕੇ ੬੦ ਸਾਲ ਤੱਕ ਦੀ ਉਮਰ ਦੇ ੪੫੦ ਤੋਂ ਵੱਧ ਭੰਗੜਾ ਪ੍ਰੇਮੀਆਂ ਨੇ ਭਾਗ ਲਿਆ। ਲੋਕਨਾਚ ਭੰਗੜਾ ਕੈਂਪ ਦੇ ਅੰਤਿਮ ਦਿਨ ਸ੍ਰੀ ਚੰਨੀ ਟਕਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਸੁਮਨ ਚੋਪੜਾ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਬਲਰਾਜ ਕੌਰ, ਪ੍ਰੋ. ਐਸ.ਐਸ. ਬੈਂਸ, ਪ੍ਰੋ. ਪਲਵਿੰਦਰ ਸਿੰਘ ਡੰਨ ਕਲਚਰਲ ਮਾਮਲੇ ਨੇ ਮੁੱਖ ਮਹਿਮਾਨ ਨੂੰ ਗੁਲਦਸਤੇ ਦੇ ਕੇ ਜੀ ਆਇਆ ਕਿਹਾ। ਮੁੱਖ ਮਹਿਮਾਨ ਦਾ ਸੁਆਗਤ ਕਰਦਿਆਂ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਦੱਸਿਆ ਕਿ ਇਹ ਕੈਂਪ ਬਿਲਕੁਲ ਮੁਫ਼ਤ ਲਗਾਇਆ ਗਿਆ ਤੇ ਕਿਸੇ ਕੋਲੋਂ ਕੋਈ ਫੀਸ ਨਹੀਂ ਲਈ ਗਈ। ਉਹਨਾਂ ਕਿਹਾ ਕਿ ਭੰਗੜਾ ਕੈਂਪ ਦੇ ਸਾਰੇ ਹੀ ਦਿਨ ਵਿੱਚ ਸਾਰੇ ਹੀ ਭੰਗੜਾ ਪ੍ਰੇਮੀਆਂ ਨੇ ਬੜਾ ਉਤਸ਼ਾਹ ਦਿਖਾਇਆ ਅਤੇ ਪੂਰੀ ਲਗਨ ਤੇ ਤਨਦੇਹੀ ਨਾਲ ਭੰਗੜਾ ਸਿੱਖਿਆ। ਉਹਨਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਮਨੋਰਥ ਨਵੀਆਂ ਪੰਨ੍ਹਿਆਂ ਨੂੰ ਵਿਰਾਸਤ ਨਾਲ ਜੋੜ੍ਹਨਾ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਾਰੇ ਪ੍ਰਤੀਭਾਗੀਆਂ ਨੇ ਵੱਖ-ਵੱਖ ਟੀਮਾਂ ਦੇ ਰੂਪ ਵਿਚ ਲੋਕ- ਨਾਚਾਂ ਦੀ ਪੇਸ਼ਕਾਰੀ ਕੀਤੀ। ਪ੍ਰੋ. ਪਲਵਿੰਦਰ ਸਿੰਘ ਡੰਨ, ਕਚਰਲ ਮਾਮਲੇ ਨੇ ਲੋਕਨਾਚ ਭੰਗੜੇ ਦਾ ਇਤਿਹਾਸ ਤੇ ਵਿਰਾਸਤ ਦੱਸਦੇ ਹੋਏ ਭੰਗੜੇ ਦੀਆਂ ਬਰੀਕੀਆ ਦੱਸੀਆਂ। ਭੰਗੜਾ ਸਿਖਣ ਲਈ ਲੋਕਾਂ ਨੇ ਭਾਰੀ ਉਤਸ਼ਾਹ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਲਾਕਾਰ ਵੱਖ-ਵੱਖ ਸਕੂਲਾਂ, ਕਾਲਜਾਂ, ਸ਼ਹਿਰੀ ਤੇ ਪੇਂਡੂ ਸੋਸਾਇਟੀਆਂ ਦੇ ਸਹਿਯੋਗ ਨਾਲ ਭੰਗੜਾ ਕੈਂਪ ਲਗਾ ਕੇ ਇਸ ਨੂੰ ਪ੍ਰਫੁੱਲਤ ਕਰ ਰਹੇ ਹਨ। ਕੈਂਪ ਦੇ ਅਖੀਰ ਵਿੱਚ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਵਲੋਂ ਸਾਰੇ ਸਿਖਾਂਦਰੂ ਭੰਗੜਾ ਪ੍ਰੇਮੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਡਾ. ਹਰਜਿੰਦਰ ਸਿੰਘ ਸੇਖੋਂ ਅਤੇ ਪ੍ਰੋ. ਸਤਪਾਲ ਸਿੰਘ ਨੇ ਕੀਤਾ। ਇਸ ਮੌਕੇ ਪ੍ਰੋ. ਸੰਜੀਵ ਕੁਮਾਰ ਆਨੰਦ, ਡਾ. ਦਿਨਕਰ ਸ਼ਰਮਾਂ, ਪ੍ਰੋ. ਅਜੀਤਪਾਲ ਸਿੰਘ, ਪ੍ਰੋ. ਓਂਕਾਰ, ਪ੍ਰੋ. ਮਨਦੀਪ ਸਿੰਘ, ਪ੍ਰੋ. ਮਨੀਸ਼ ਗੋਇਲ, ਪ੍ਰੋ. ਹਰਜਿੰਦਰ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਕਰਤਪ੍ਰੀਤ ਕੌਰ, ਪ੍ਰੋ. ਪਿਅੰਕਾ ਸ਼ਰਮਾ ਅਤੇ ਕਾਲਜ ਦੇ ਪੁਰਾਣੇ ਭੰਗੜਾ ਵਿਦਿਆਰਥੀ ਵੀ ਹਾਜ਼ਰ ਸਨ।
Comments
Post a Comment