Commemorative Event in the memory of Freedom Fighter Baba Jawala Singh Thatian
Adding further depth to the session, Dr. Sarabjit Singh, Professor, Department of Punjabi, Panjab University, Chandigarh, and President of Punjabi Sahit Sabha, paid rich tributes to Baba Jawala Singh for his lifelong dedication to the Indian freedom struggle. He also elaborated on Baba Jawala Singh’s life journey, drawing poignant excerpts from the martyr’s handwritten diary to emphasize his sacrifices and vision for an independent India. Dr. Gopal Singh Buttar also paid a heartfelt tribute to the enduring legacy of Baba Jawala Singh Thatian and reinforced the importance of remembering the unsung heroes of India’s freedom movement. The stage proceedings were efficiently conducted and moderated by Dr. Harjinder Singh, who ensured the seamless flow of the event. Vice Principal Prof. Navdeep Kaur, Dr. Surinder Pal Mand, Head Punjabi Department, other faculty members and a large number of students attended this lecture.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਭਾਗ ਅਤੇ ਇਤਿਹਾਸ ਵਿਭਾਗ ਦੇ ਸਾਂਝੇ ਯਤਨਾ ਸਦਕਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਸਟਰੇਲੀਆ ਅਤੇ ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਕਾਲਜ ਵਿਖੇ ਬਾਬਾ ਜਵਾਲਾ ਸਿੰਘ ਪੁੰਨੀਆਂ ਯਾਦਗਾਰੀ ਅਵਾਰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਡਾ. ਸਰਬਜੀਤ ਸਿੰਘ ਪੰਜਾਬੀ ਅਧਿਐਨ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਕੀਤੀ । ਬਾਬਾ ਜਵਾਲਾ ਸਿੰਘ ਨੰਨੀਆਂ ਯਾਦਗਾਰੀ ਅਵਾਰਡ ਉੱਥੇ ਸਾਹਿਤ ਚਿੰਤਕ ਡਾਕਟਰ ਸੁਖਦੇਵ ਸਿੰਘ ਸਿਰਸਾ ਨੂੰ ਭੇਟ ਕੀਤਾ ਗਿਆ, ਜਿਸ ਵਿੱਚ ਸਾਹਿਤ ਕਲਾ ਕੇਂਦਰ ਤੇ ਇਸਾ ਵੱਲੋਂ 21000 ਰੁਪਏ ਨਕਦ ਅਤੇ ਯਾਦਗਾਰੀ ਚਿੰਨ ਪ੍ਰਦਾਨ ਕੀਤਾ ਗਿਆ। ਪ੍ਰਿੰਸੀਪਲ ਡਾ. ਸੁਮਨ ਚੌਪੜਾ, ਪ੍ਰੋ. ਨਵਦੀਪ ਕੌਰ ਵਾਈਸ ਪ੍ਰਿੰਸੀਪਲ, ਡਾ. ਗੋਪਾਲ ਸਿੰਘ ਬੁੱਟਰ ਪ੍ਰਧਾਨ ਸਾਹਿਤ ਕਲਾ ਕੇਂਦਰ, ਡਾ. ਸੁਰਿੰਦਰ ਪਾਲ ਮੰਡ ਮੁਖੀ ਪੰਜਾਬੀ ਵਿਭਾਗ, ਡਾ. ਅਮਨਦੀਪ ਕੌਰ ਇਤਿਹਾਸ ਵਿਭਾਗ ਨੇ ਮਹਿਮਾਨਾਂ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਕਾਲਜ ਦੇ ਪੰਜਾਬੀ ਵਿਭਾਗ ਅਤੇ ਇਤਿਹਾਸ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਇਹ ਸਮਾਗਮ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੈ। ਉਹਨਾਂ ਵਿਦਿਆਰਥੀਆਂ ਨੂੰ ਗਦਰੀ ਆਜ ਜਵਾਲਾ ਸਿੰਘ ਠੰਡੀਆਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਸਮਾਗਮ ਦੇ ਵਿੱਚ ਸ਼ਾਮਿਲ ਦੋਨੋਂ ਵਿਦਵਾਨ ਡਾ. ਸਿਰਸਾ ਅਤੇ ਡਾ. ਸਰਬਜੀਤ ਸਿੰਘ ਸਾਹਿਤ ਅਤੇ ਇਤਿਹਾਸ ਦੇ ਵੱਡੇ ਵਿਦਵਾਨ ਹਨ। ਉਹਨਾਂ ਆਸ ਪ੍ਰਗਟਾਈ ਕਿ ਵਿਦਿਆਰਥੀਆਂ ਨੂੰ ਉਹਨਾਂ ਦੇ ਲੈਕਚਰ ਤੋਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਇਸ ਮੌਕੇ ਡਾ. ਸੁਖਦੇਵ ਸਿੰਘ ਸਰਸਾ ਨੇ ਬਾਬਾ ਜਵਾਲਾ ਸਿੰਘ ਲੰਘੀਆਂ ਦੁਆਰਾ ਗਦਰ ਲਹਿਰ ਵਿੱਚ ਭਾਈ ਯੋਗਦਾਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਇਤਿਹਾਸ ਵਿੱਚ ਬਹੁਤ ਘੱਟ ਮਿਲਦੀਆਂ ਹਨ ਜੋ ਸੁਖ ਆਰਾਮ ਦੀ ਜ਼ਿੰਦਗੀ ਤਿਆਗ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਅਮਰੀਕਾ ਵਰਗੇ ਮੁੱਖ ਸੰਪੰਨ ਦੇਸ਼ ਨੂੰ ਛੱਡ ਕੇ ਆ ਜਾਏ। ਡਾ. ਸਰਬਜੀਤ ਸਿੰਘ ਨੇ ਵਿਚਾਰ ਪ੍ਰਸਤੁਤ ਕਰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਪੰਜਾਬ ਵਿੱਚ ਪਗੜੀ ਸੰਭਾਲ ਲਹਿਰ ਨਾਲ ਸ਼ੁਰੂ ਹੁੰਦੀ ਹੈ। ਬਾਕੀ ਲਹਿਰਾਂ ਬਾਅਦ ਵਿੱਚ ਸ਼ੁਰੂ ਹੁੰਦੀਆਂ ਉਹਨਾਂ ਨੇ ਕਿਹਾ ਕਿ ਹਿੰਦੂਸਤਾਨ ਅੰਦਰ ਜੇਕਰ ਮਾਨਵੀ ਨਿਆ ਕੇਂਦਰਤ ਬਰਾਬਰਤਾ ਦੀ ਗੱਲ ਹੋਵੇ, ਜਿਸ ਵਿੱਚ ਸੜ ਕਿਸਮ ਦੇ ਵਿਤਕਰੇ ਖਤਮ ਹੋਏ ਹੋਣ ਤਾਂ ਪੰਜਾਬ ਦੇ ਇਤਿਹਾਸ ਵਿੱਚ ਸਾਨੂੰ ਗੁਰਮਤ ਸਿਖ ਲਹਿਰ ਗਦਰੀ ਬਾਬਿਆਂ ਨੂੰ ਨਾਲ ਲੈ ਕੇ ਚਲਨਾ ਪਵੇਗਾ। ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਡਾ. ਗੋਪਾਲ ਸਿੰਘ ਬੁੱਟਰ ਨੇ ਅੰਤ ਵਿੱਚ ਆਪਣੇ ਮਹਿਮਾਨਾਂ ਅਤੇ ਸਮਾਗਮ ਵਿੱਚ ਵੱਖ ਵੱਖ ਥਾਵਾਂ ਤੇ ਭੂਮਿਕਾ ਨਿਮਾਨ ਵਾਲੇ ਟੀਚਿੰਗ ਅਤੇ ਨਾ ਟੀਚਿੰਗ ਅਮਲੇ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਹਰਜਿੰਦਰ ਸਿੰਘ ਸੇਖੋਂ ਨੇ ਕੀਤਾ । ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਬਲਰਾਜ ਕੌਰ, ਪ੍ਰੋ. ਅਨੂ ਮੂੰਮ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਪ੍ਰੋ. ਅਜੀਤ ਪਾਲ ਸਿੰਘ, ਪ੍ਰੋ. ਕੁਲਦੀਪ ਮੋਢੀ, ਡਾ. ਸੁਖਦੇਵ ਸਿੰਘ ਨਾਗਰਾ, ਡਾ. ਕਰਨਵੀਰ ਸਿੰਘ, ਡਾ. ਸੰਦੀਪ ਕੌਰ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਪ੍ਰੀਤੀ, ਪ੍ਰੋ. ਸੰਦੀਪ ਕੌਰ (ਪੰਜਾਬੀ ਵਿਭਾਗ) ਤੇ ਪ੍ਰੋਫੈਸਰ ਸੰਦੀਪ ਕੌਰ (ਇਤਿਹਾਸ ਵਿਭਾਗ) ਮੌਜੂਦ ਸਨ।
Comments
Post a Comment