Lyallpur Khalsa College launches QR codes in Campus - Medicinal Uses of Avenue Trees just a Click Away
Lyallpur Khlasa College provides lush green scenic view to its students. There is a variety of trees in the campus and to give proper information about these trees, QR codes have been fixed on name-plate of avenue trees in Campus. Principal Dr. Jaspal Singh inaugurated the facility. He said that college endeavours its best to provide a conducive environment to its students to study. He informed that these QR codes can be scanned by Google lens to open pages of useful information about medicinal properties, usage and dosage of plants for treatment of various ailments. The facility can be used by anyone curious to know about medicinal utility of the plants. He congratulated Dr. Heminder Singh, Department of Zoology and Botany who envisaged, planned and executed this project. Dr. Heminder informed that QR codes have been prepared by Nandni, student of B.Voc. Software Development, Sem IV. The project would serve the purpose of disseminating knowledge about medicinal plants among students, faculty and visitors. The complete information about utility of 36 plants for treatment of 79 ailments has also been compiled in the form of a book, which would be printed and made available shortly. It would help in creating awareness about herbal- medicine and strengthen faith of readers in our rich plant resources and their efficacy, by backing up the information about traditional usage of plants with scientific evidence. The Head, Department of Zoology and Botany, Dr. Gagandeep Kaur, Dr. Upma Arora, Prof. Surbjit Singh, Prof. Sanjeev Kumar Anand Head Department of Computer Science & IT, Prof. Sandeep Bassi were also present on the occasion.
ਲਾਇਲਪੁਰ ਖਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਨੂੰ ਹਰਿਆ ਭਰਿਆ ਨਜ਼ਾਰਾ ਪ੍ਰਦਾਨ ਕਰਦਾ ਹੈ। ਕੈਂਪਸ ਵਿੱਚ ਕਈ ਤਰ੍ਹਾਂ ਦੇ ਦਰੱਖਤ ਹਨ ਅਤੇ ਇਨ੍ਹਾਂ ਰੁੱਖਾਂ ਬਾਰੇ ਸਹੀ ਜਾਣਕਾਰੀ ਦੇਣ ਲਈ ਕੈਂਪਸ ਵਿੱਚ ਐਵੇਨਿਊ ਰੁੱਖਾਂ ਦੀ ਨੇਮ- ਪਲੇਟ 'ਤੇ QR ਕੋਡ ਫਿਕਸ ਕੀਤੇ ਗਏ ਹਨ। ਇਸ ਸਹੂਲਤ ਦਾ ਉਦਘਾਟਨ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੀਤਾ ਅਤੇ ਉਨ੍ਹਾਂ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਖੇਤਰਾਂ ਵਿਚ ਜਾਣਕਾਰੀ ਦੇਣ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਕਿਊ.ਆਰ. ਕੋਡਾਂ ਨੂੰ ਗੂਗਲ ਲੈਂਸ ਦੁਆਰਾ ਸਕੈਨ ਕੀਤਾ ਜਾ ਸਕਦਾ ਹੈ ਤਾਂ ਜੋ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਪੌਦਿਆਂ ਦੇ ਔਸ਼ਧੀ ਗੁਣਾਂ, ਵਰਤੋਂ ਅਤੇ ਖੁਰਾਕ ਬਾਰੇ ਲਾਭਦਾਇਕ ਜਾਣਕਾਰੀ ਬਾਰੇ ਪੰਨੇ ਖੋਲ੍ਹੇ ਜਾ ਸਕਣ। ਪੌਦਿਆਂ ਦੀ ਚਿਕਿਤਸਕ ਉਪਯੋਗਤਾ ਬਾਰੇ ਜਾਣਨ ਲਈ ਉਤਸੁਕ ਕੋਈ ਵੀ ਵਿਅਕਤੀ ਇਸ ਸਹੂਲਤ ਦੀ ਵਰਤੋਂ ਕਰ ਸਕਦਾ ਹੈ। ਉਨ੍ਹਾਂ ਨੇ ਡਾ. ਹੇਮਿੰਦਰ ਸਿੰਘ, ਬੋਟਨੀ ਵਿਭਾਗ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਪ੍ਰੋਜੈਕਟ ਦੀ ਕਲਪਨਾ ਕੀਤੀ, ਯੋਜਨਾ ਬਣਾਈ ਅਤੇ ਇਸ ਨੂੰ ਲਾਗੂ ਕੀਤਾ। ਡਾ. ਹੇਮਿੰਦਰ ਸਿੰਘ ਨੇ ਦੱਸਿਆ ਕਿ ਬੀ.ਵਾਕ. ਸਾਫਟਵੇਅਰ ਡਿਵੈਲਪਮੈਂਟ, ਸੈਮਸਟਰ ਚੌਥਾ ਦੀ ਵਿਦਿਆਰਥਣ ਨੰਦਨੀ ਦੁਆਰਾ ਕਿਊ.ਆਰ ਕੋਡ ਤਿਆਰ ਕੀਤੇ ਗਏ ਹਨ। ਇਹ ਪ੍ਰੋਜੈਕਟ ਵਿਦਿਆਰਥੀਆਂ, ਫੈਕਲਟੀ ਅਤੇ ਮਹਿਮਾਨਾਂ ਵਿੱਚ ਔਸ਼ਧੀ ਪੌਦਿਆਂ ਬਾਰੇ ਗਿਆਨ ਦਾ ਪ੍ਰਸਾਰ ਕਰਨ ਦੇ ਉਦੇਸ਼ ਦੀ ਪੂਰਤੀ ਕਰੇਗਾ। 79 ਬਿਮਾਰੀਆਂ ਦੇ ਇਲਾਜ ਲਈ 36 ਪੌਦਿਆਂ ਦੀ ਉਪਯੋਗਤਾ ਬਾਰੇ ਪੂਰੀ ਜਾਣਕਾਰੀ ਵੀ ਇੱਕ ਕਿਤਾਬ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ, ਜੋ ਜਲਦੀ ਹੀ ਛਾਪੀ ਜਾਵੇਗੀ ਅਤੇ ਉਪਲਬਧ ਕਰਵਾਈ ਜਾਵੇਗੀ। ਇਹ ਪ੍ਰੋਜੈਕਟ ਜੜੀ-ਬੂਟੀਆਂ ਦੀ ਚਿਕਿਤਸਕ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰੇਗਾ ਉਤੇ ਵਿਗਿਆਨਕ ਸਬੂਤਾਂ ਦੇ ਆਧਾਰ 'ਤੇ ਪੌਦਿਆ ਦੀ ਰਵਾਇਤੀ ਵਰਤੋਂ ਅਤੇ ਪ੍ਰਭਾਵਸ਼ੀਲਤਾ ਵਿਚ ਪਾਠਕਾਂ ਦੇ ਵਿਸ਼ਵਾਸ ਨੂੰ ਮਜਬੂਤ ਕਰੇਗਾ। ਇਸ ਮੌਕੇ ਡਾ. ਗਗਨਦੀਪ ਕੌਰ (ਮੁਖੀ ਜੁਆਲੋਜੀ ਤੇ ਬਾਟਨੀ ਵਿਭਾਗ), ਡਾ. ਉਪਮਾ ਅਰੋੜਾ, ਪ੍ਰੋ: ਸਰਜੀਤ ਸਿੰਘ, ਪ੍ਰੋ. ਸੰਜੀਵ ਕੁਮਾਰ ਆਨੰਦ ਮੁਖੀ ਕੰਪਿਊਟਰ ਸਾਇੰਸ ਅਤੇ ਆਈ.ਟੀ, ਪ੍ਰੋ. ਸੰਦੀਪ ਬੱਸੀ ਵੀ ਹਾਜ਼ਰ ਸਨ।
Comments
Post a Comment