Centre for Historical Studies, Lyallpur Khalsa College organised a guest lecture to mark the birthday of legendary martyr Bhagat Singh.
Centre for Historical Studies, Lyallpur Khalsa College organised a guest lecture to mark the birthday of legendary martyr Bhagat Singh. Dr. Manu Sharma from Guru Nanak Dev University was the key note speaker. The event was started with the welcome speech of Principal Dr. Jaspal Singh. He said that life of the martyr taught us to love our motherland, fight against injustice and to work for the upliftment of underprivileged. Dr. Manu Sharma in her speech said that Bhagat Singh was a voracious reader. He read more than 500 books in a short span of time while undergoing imprisonment. She delved deep into the political cross currents of those times and brought forth two different ideologies of Mahatma Gandhi’s Ahimsa and revolutionary ideology of Bhagat Singh. Prof. Sandeep Singh from Punjabi Department recited a self-composed poem related with the life of Bhagat Singh. Dr. Suman Chopra, Head of the Department and Co-ordinator of the Centre for Historical Studies delivered vote of thanks and exhorted the students to read like Bhagat Singh and follow his footsteps. The event was moderated by MA History 3rd semester student Mangaljit Singh. The lecture was attended by a large number of students and faculty members including Vice Principal Prof. Jasreen Kaur, Registrar Prof. Navdeep Kaur, Prof. Gagandeep Kaur (HoD Geology), Dr. Harjit Singh (HoD Mathematics), Dr. Balraj Kaur, Dr. Jaswinder Kaur, Prof. Satpal Singh, Dr. Manju Joshi, Dr. Pooja Rana, Dr. Anu Kumari. Dr. Ajitpal Singh, Prof. Onkar Sinhg etc. Department teachers Dr. Amandeep Kaur and Prof. Sandeep Kaur contributed a lot for the successful completion of the lecture.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਦੀ ਅਗਵਾਈ ਅਧੀਨ ਚੱਲ ਰਹੇ 'ਸੈਂਟਰ ਫਾਰ ਹਿਸਟੋਰੀਕਲ ਸਟੱਡੀਜ਼ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਇੱਕ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿੱਚ ਮੁੱਖ ਬੁਲਾਰੇ ਵਜੋਂ ਡਾ. ਮਨੂ ਸ਼ਰਮਾ, ਮੁਖੀ ਇਤਿਹਾਸ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪਹੁੰਚੇ। ਇਸ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੁਆਰਾ ਮੁੱਖ ਬੁਲਾਰੇ ਨੂੰ ਜੀ ਆਇਆ ਕਹਿੰਦਿਆਂ ਹੋਇਆ ਹੋਈ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੀਆਂ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਲੇਕਚਰ ਵਿੱਚ ਮੁੱਖ ਬੁਲਾਰੇ ਡਾ. ਮਨੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਰਦਾਰ ਭਗਤ ਸਿੰਘ ਜੀ ਦੇ ਜੀਵਨ, ਉਹਨਾਂ ਦੀ ਵਿਚਾਰਧਾਰਾ ਨੂੰ ਅਜੋਕੇ ਸਮੇਂ ਨਾਲ ਜੋੜਦਿਆਂ ਦੱਸਿਆ ਕਿ ਭਗਤ ਸਿੰਘ ਨੂੰ ਜੋ ਸਮਝਣਾ ਹੈ ਤਾਂ ਉਹਨਾਂ ਦੀਆਂ ਲਿਖਤਾਂ ਅਤੇ ਉਹਨਾਂ ਦੀਆਂ ਪੜੀਆਂ ਹੋਈਆਂ ਪੁਸਤਕਾਂ ਨੂੰ ਸਮਝਣਾ ਜਰੂਰੀ ਹੈ। ਉਹਨਾਂ ਨੇ ਉਸ ਸਮੇਂ ਦੀਆਂ ਦੋ ਮਹਾਨ ਸ਼ਖਸੀਅਤਾਂ ਮਹਾਤਮਾ ਗਾਂਧੀ ਅਤੇ ਸਰਦਾਰ ਭਗਤ ਸਿੰਘ ਦੀਆਂ ਵਿਚਾਰਧਾਰਾਵਾਂ ਨੂੰ ਆਪਸੀ ਸੰਦਰਭ ਵਿੱਚ ਜੋੜਦਿਆਂ ਵਿਦਿਆਰਥੀਆਂ ਨੂੰ ਜਾਗ੍ਰਿਤ ਕਰਵਾਇਆ। ਇਸ ਸਮਾਗਤ ਦੇ ਅੰਤ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਡਾ. ਸੁਮਨ ਚੋਪੜਾ ਨੇ ਸਮਾਗਮ ਵਿੱਚ ਆਏ ਮੁੱਖ ਬੁਲਾਰੇ, ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਆਪਕ ਸਾਹਿਬਾਨਾਂ, ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਕ੍ਰਾਂਤੀਕਾਰੀ ਵਿਚਾਰਧਾਰਾ ਤੇ ਵਿਗਿਆਨਿਕ ਸੋਚ ਤੋਂ ਜੀਵਨ ਸੇਧ ਲੈ ਕੇ ਅਜੋਕੀ ਰਾਜਨੀਤੀ ਵਿੱਚ ਸੁਧਾਰ ਕਰਕੇ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਨੂੰ ਸਿਰਜਣ ਲਈ ਪ੍ਰੇਰਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਪ੍ਰੋ. ਸੰਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪੇਸ਼ ਕਰਦੀ ਆਪਣੀ ਰਚੀ ਹੋਈ ਕਵਿਤਾ ਵੀ ਸਾਂਝੀ ਕੀਤੀ। ਸਮਾਗਮ ਦਾ ਸੰਚਾਲਨ ਮੰਗਲਜੀਤ ਸਿੰਘ, ਐਮ.ਏ. ਹਿਸਟਰੀ ਸਮੈਸਟਰ ਤੀਜਾ ਦੇ ਵਿਦਿਆਰਥੀ ਦੁਆਰਾ ਬਾਖੂਬੀ ਨਿਭਾਇਆ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ, ਰਜਿਸਟਰਾਰ ਪ੍ਰੋ. ਨਵਦੀਪ ਕੌਰ, ਪ੍ਰੋ. ਗਗਨਦੀਪ ਕੌਰ (ਮੁਖੀ ਜੌਲੋਜੀ ਵਿਭਾਗ) ਪ੍ਰੋ. ਹਰਜੀਤ ਸਿੰਘ (ਮੁਖੀ ਗਣਿਤ ਵਿਭਾਗ), ਡਾ. ਬਲਰਾਜ ਕੌਰ, ਪ੍ਰੋ. ਜਸਵਿੰਦਰ ਕੌਰ (ਮੁਖੀ ਇਨਵਾਇਰਮੈਂਟ ਸਟੱਡੀਜ਼), ਪ੍ਰੋ. ਸਤਪਾਲ ਸਿੰਘ, ਪ੍ਰੋ. ਅਨੂ ਕੁਮਾਰੀ (ਮੁਖੀ ਪੋਲੀਟੀਕਲ ਸਾਇੰਸ ਵਿਭਾਗ), ਪ੍ਰੋ. ਅਜੀਤਪਾਲ ਸਿੰਘ, ਡਾ. ਪੂਜਾ ਰਾਣਾ (ਮੁਖੀ ਭੂਗੋਲ ਵਿਭਾਗ), ਹੋਰ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਇਤਿਹਾਸ ਵਿਭਾਗ ਦੇ ਅਧਿਆਪਕ ਸਾਹਿਬਾਨ ਡਾ. ਅਮਨਦੀਪ ਕੌਰ ਅਤੇ ਪ੍ਰੋ. ਸੰਦੀਪ ਕੌਰ ਨੇ ਆਪਣਾ ਯੋਗਦਾਨ ਪਾਇਆ।
Comments
Post a Comment