Release of Santokh Bhullar's book on Saroop Singh's painting at Lyallpur Khalsa College



Lyallpur Khalsa College Jalandhar and Sahitya Kala Kendra organized a public presentation ceremony of the unique and very important book "Chitran Da Sahitya Sumail" written by versatile writer Santokh Bhullar. The book is about the cultural history of the portraits of Punjabi literary figures as portrayed by internationally renowned Punjabi painter Sardar Saroop Singh. The event was held at the college auditorium. In this book, one hundred and fifteen Punjabi writers related to Sufi, Gurmat, Qisa and modern literary trends along with portraits prepared by Saroop Singh of personalities belonging to five other cultures and informative written by Santokh Bhullar about the life and contribution of those personalities are included. Darshan Khatkar, the leading poet and thinker of the Punjabi Jujhar Vidrohi poetry movement, attended the event as the chief guest and along with him, prominent writer Bachint Kaur, Shiromani journalist and writer Kuldeep Singh Bedi, Eng. Seetal Singh Sangha and Principal Dr. Jaspal Singh presided over the event.  At the beginning of the event, Principal Dr. Jaspal Singh welcomed the literature and art lovers participating in the event and praised the great and valuable work done by painter Saroop Singh and writer Santokh Bhullar and honored the guests. After this, the book '’Chitran Da Sahitya Sumail' was released. Apart from the presiding committee, Jaswant Khatkar, Shaira Amarjit Kaur Amar, Sharik-i-Hayat Randhir Kaur and daughter of late poet Fatehjit Randhir Kaur and daughter lecturer Baljit Kaur Ball, Prof. Dr. Nimrat Kaur Bal, daughter of late Professor Narjit Singh Khaira, and Eng. Kanwaljit Singh Lati from the family of painter Saroop Singh also attended the event. In the discussion about the book, Jaswant Khatkar, Shaira Amar, Baljit Kaur Ball and the dignitaries expressed very emotional views and praised the work of Saroop Singh and Santokh Bhullar with open heart. Chief Guest Darshan Khatkar, while discussing the nuances of painting, shed light on the uniqueness of Saroop Singh's work in detail. The entire event was telecasted live by Prof. Balraj Singh Shergill on Jasbir Singh Shair's Web TV Lafsan Di Duniya. At the end of the event, Sital Singh Sangha, the patron of Sahitya Kala Kendra, thanked the audience for being the glory of the event. The event, which was a success in all respects, was moderated by the president of the center, Prof. Gopal Singh Buttar.

ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਸਾਹਿਤ ਕਲਾ ਕੇਂਦਰ ਨੇ ਕੌਮਾਂਤਰੀ ਪ੍ਰਸਿੱਧੀ ਦੇ ਮਾਲਕ ਪੰਜਾਬੀ ਚਿੱਤਰਕਾਰ ਸਰਦਾਰ ਸਰੂਪ ਸਿੰਘ ਵੱਲੋਂ ਲੰਮੇਰੀ ਪਾਲਣਾ ਸਹਿਤ ਸਿਰਜੇ ਪੰਜਾਬੀ ਸਾਹਿਤਕਾਰਾਂ ਦੇ ਚਿੱਤਰਾਂ ਉੱਪਰ ਬਹੁਪੱਖੀ ਲੇਖਕ ਸੰਤੋਖ ਭੁੱਲੜ ਦੁਆਰਾ ਲਿਖੀ ਸਭਿਆਚਾਰਕ ਇਤਿਹਾਸ ਦੀ ਵਿਲੱਖਣ ਅਤੇ ਬੇਹੱਦ ਮਹੱਤਵਪੂਰਨ ਪੁਸਤਕ, 'ਚਿੱਤਰਾਂ ਦਾ ਸਾਹਿਤਕ ਸੁਮੇਲ ' ਦੇ ਲੋਕ ਅਰਪਣ ਸੰਬੰਧੀ ਸਮਾਗਮ ਦਾ ਆਯੋਜਨ ਕਾਲਜ ਦੇ ਆਡੀਟੋਰੀਅਮ ਵਿਖੇ ਕਰਵਾਇਆ। ਇਸ ਪੁਸਤਕ ਵਿੱਚ ਇੱਕ ਸੌ ਪੰਦਰਾਂ ਪੰਜਾਬੀ ਦੇ ਸੂਫੀ, ਗੁਰਮਤਿ, ਕਿੱਸਾ ਅਤੇ ਆਧੁਨਿਕ ਸਾਹਿਤ ਧਾਰਾਵਾਂ ਨਾਲ ਸਬੰਧਤ ਪ੍ਰਮੁੱਖ ਸਾਹਿਤਕਾਰਾਂ ਦੇ ਨਾਲ ਪੰਜ ਦੂਸਰੇ ਸਭਿਆਚਾਰਾਂ ਨਾਲ ਸਬੰਧਤ ਹਸਤੀਆਂ ਦੇ ਸਰੂਪ ਸਿੰਘ ਵੱਲੋਂ ਤਿਆਰ ਕੀਤੇ ਚਿੱਤਰਾਂ ਅਤੇ ਸੰਤੋਖ ਭੁੱਲਰ ਦੁਆਰਾ ਉਨ੍ਹਾਂ ਹਸਤੀਆਂ ਦੇ ਜੀਵਨ ਤੇ ਯੋਗਦਾਨ ਬਾਰੇ ਲਿਖੀਆਂ ਜਾਣਕਾਰੀ ਭਰਪੂਰ ਲਿਖਤਾਂ ਪ੍ਰਸਤੁਤ ਹਨ। ਇਸ ਸਮਾਗਮ ਵਿੱਚ ਪੰਜਾਬੀ ਜੁਝਾਰ ਵਿਦਰੋਹੀ ਕਾਵਿ ਧਾਰਾ ਦੇ ਪ੍ਰਮੁੱਖ ਸ਼ਾਇਰ ਅਤੇ ਚਿੰਤਕ ਦਰਸ਼ਨ ਖਟਕੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਪ੍ਰਮੁੱਖ ਲੇਖਿਕਾ ਬਚਿੰਤ ਕੌਰ, ਸ਼੍ਰੋਮਣੀ ਪੱਤਰਕਾਰ ਅਤੇ ਲੇਖਕ ਕੁਲਦੀਪ ਸਿੰਘ ਬੇਦੀ, ਇੰਜ, ਸੀਤਲ ਸਿੰਘ ਸੰਘਾ ਅਤੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਮਾਗਮ ਦੇ ਆਰੰਭ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਸਾਹਿਤ ਅਤੇ ਕਲਾ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਚਿੱਤਰਕਾਰ ਸਰੂਪ ਸਿੰਘ ਅਤੇ ਲੇਖਕ ਸੰਤੋਖ ਭੁੱਲਰ ਵੱਲੋਂ ਬਾਖੂਬੀ ਨੇਪਰੇ ਚਾੜ੍ਹੇ ਇਸ ਮਹਾਨ ਅਤੇ ਮੁੱਲਵਾਨ ਕਾਰਜ ਦੀ ਸ਼ਲਾਘਾ ਕੀਤੀ ਅਤੇ ਆਏ ਮਹਿਮਾਨਾਂ ਨੂੰ ਸਨਮਾਨਤ ਕੀਤਾ। ਇਸ ਉਪਰੰਤ ਪੁਸਤਕ 'ਚਿੰਤਰਾਂ ਦਾ ਸਾਹਿਤਕ ਸੁਮੇਲ ਰੀਲੀਜ਼ ਕੀਤੀ ਗਈ। ਇਸ ਰਸਮ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਸ. ਜਸਵੰਡ ਖਟਕੜ, ਸ਼ਾਇਰਾ ਅਮਰਜੀਤ ਕੌਰ ਅਮਰ, ਸਵ:ਸ਼ਾਇਰ ਫਤਹਿਜੀਤ ਦੇ ਸ਼ਰੀਕ-ਏ-ਹਯਾਤ ਰਣਧੀਰ ਕੌਰ ਤੇ ਬੇਟੀ ਲੈਕਚਰਾਰ ਬਲਜੀਤ ਕੌਰ ਬੱਲ, ਸਵ. ਪ੍ਰੋਫੈਸਰ ਨਰਜੀਤ ਸਿੰਘ ਖਹਿਰਾ ਦੀ ਬੇਟੀ ਪ੍ਰੋ. ਡਾ. ਨਿਮਰਤ ਕੌਰ ਬੱਲ, ਇੰਜ. ਕੇ.ਬੀ. ਐੱਸ ਕਲੋਹ ਅਤੇ ਚਿੱਤਰਕਾਰ ਸਰੂਪ ਸਿੰਘ ਦੇ ਪਰਿਵਾਰ ਵਿੱਚੋਂ ਕੰਵਲਜੀਤ ਸਿੰਘ ਲਾਟੀ ਨੇ ਵੀ ਹਿੱਸਾ ਲਿਆ। ਪੁਸਤਕ ਬਾਰੇ ਹੋਈ ਵਿਚਾਰ ਚਰਚਾ ਵਿੱਚ ਜਸਵੰਤ ਖਟਕੜ, ਸ਼ਾਇਰਾ ਅਮਰ, ਬਲਜੀਤ ਕੌਰ ਬੱਲ ਅਤੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹਸਤੀਆਂ ਨੇ ਬਹੁਤ ਹੀ ਭਾਵਪੂਰਤ ਵਿਚਾਰ ਪ੍ਰਗਟਾਉਂਦਿਆਂ ਸਰੂਪ ਸਿੰਘ ਅਤੇ ਸੰਤੋਖ ਤੁੱਲਰ ਦੇ ਕਾਰਜ ਦੀ ਖੁੱਲ੍ਹੇ ਦਿਲ ਨਾਲ ਵਡਿਆਈ ਕੀਤੀ। ਮੁੱਖ ਮਹਿਮਾਨ ਦਰਸ਼ਨ ਖਟਕੜ ਨੇ ਚਿੱਤਰਕਾਰੀ ਦੀਆਂ ਬਾਰੀਕੀਆਂ ਬਾਰੇ ਚਰਚਾ ਕਰਦਿਆਂ ਸਰੂਪ ਸਿੰਘ ਦੇ ਕਾਰਜ ਦੀ ਵਿਲੱਖਣਤਾ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਸਮੁੱਚੇ ਸਮਾਗਮ ਦਾ ਲਾਈਵ ਪ੍ਰਸਾਰਨ ਜਸਬੀਰ ਸਿੰਘ ਸ਼ਾਇਰ ਦੇ ਵੈੱਬ ਟੀਵੀ ਲਫ਼ਜ਼ਾਂ ਦੀ ਦੁਨੀਆ 'ਤੇ ਪ੍ਰੋ ਬਲਰਾਜ ਸਿੰਘ ਸ਼ੇਰਗਿੱਲ ਨੇ ਕੀਤਾ। ਸਮਾਗਮ ਦੇ ਅਖੀਰ ਵਿੱਚ ਸਾਹਿਤ ਕਲਾ ਕੇਂਦਰ ਦੇ ਸਰਪ੍ਰਸਤ ਸੀਤਲ ਸਿੰਘ ਸੰਘਾ ਨੇ ਸਮਾਗਮ ਦੀ ਸ਼ਾਨ ਬਣੇ ਸ਼ਰੋਤਿਆਂ ਦਾ ਧੰਨਵਾਦ ਕੀਤਾ। ਹਰ ਲਿਹਾਜ਼ ਨਾਲ ਸਫਲ ਰਹੇ ਇਸ ਸਮਾਗਮ ਦਾ ਮੰਚ ਸੰਚਾਲਨ ਕੇਂਦਰ ਦੇ ਪ੍ਰਧਾਨ ਪ੍ਰੋ ਗੋਪਾਲ ਸਿੰਘ ਬੁੱਟਰ ਨੇ ਕੀਤਾ।
 

Comments