The English Literary Society of Lyallpur Khalsa College Jalandhar organized a week-long crash course titled 'English for Everyone'
The English Literary Society of Lyallpur Khalsa College Jalandhar organized a week-long crash course titled 'English for Everyone' from June 5th to June 12th. The crash course aimed to build students' confidence in communicating in English in their everyday lives. The crash course was inaugurated by Principal Dr.Jaspal Singh, along with Vice Principal and Head of the Department Prof. Jasreen Kaur. Dr. Jaspal Singh commended the students for enrolling in the course to enhance their skill set. Prof. Jasreen Kaur emphasized that investing time and effort in learning to communicate effectively in English would significantly improve their career prospects. Designed to address the real challenges observed by teachers in classrooms, the course covered areas where students typically struggle. Topics included how to greet others in different situations, how to introduce oneself and others in both formal and informal settings, vocabulary building, common pronunciation mistakes, interview skills, body language, and writing letters and resumes. The crash course focused on real-world communication skills through engaging activities, discussions, practical exercises, simulations, and role-playing. Dr. Geetanjali Mahajan, President of the English Literary Society, conceptualized the programme and noted that immersion is the best way to learn any language. She ensured the course remained light-hearted and enjoyable, so students could learn without feeling burdened. Several faculty members from the Department of English contributed their expertise through interactive sessions, including Dr. Balraj Kaur, Dr. Charanjit, Dr. Manmeet Sodhi, Dr. Manju Joshi, and Prof. Satpal Singh.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਵੱਲੋਂ 5 ਜੂਨ ਤੋਂ 12 ਜੂਨ 2024 ਤੱਕ ਇੰਗਲਿਸ਼ ਫਾਰ ਏਵਰੀਵਨ' ਸਿਰਲੇਖ ਨਾਲ ਇੱਕ ਹਫ਼ਤਾ ਕਰੇਸ ਕੋਰਸ ਦਾ ਆਯੋਜਨ ਕੀਤਾ ਗਿਆ। ਕਰੈਸ਼ ਕੋਰਸ ਦਾ ਉਦੇਸ਼ ਵਿਦਿਆਰਥੀਆਂ ਦੇ ਰੋਜ਼ਾਨਾ ਜੀਵਨ ਵਿੱਚ ਅੰਗਰੇਜੀ ਵਿੱਚ ਕਮਿਊਨੀਕੇਸ਼ਨ ਕਰਨ ਵਾਸਤੇ ਆਤਮ ਵਿਸ਼ਵਾਸ ਪੈਦਾ ਕਰਨਾ ਸੀ। ਇਸ ਕਰੈਸ ਕੋਰਸ ਦਾ ਉਦਘਾਟਨ, ਡਾ. ਜਸਪਾਲ ਸਿੰਘ, ਪ੍ਰਿੰਸੀਪਲ ਅਤੇ ਪ੍ਰੋ. ਜਸਰੀਨ ਕੌਰ, ਵਾਈਸ ਪ੍ਰਿੰਸੀਪਲ ਤੇ ਮੁਖੀ ਇੰਗਲਿਸ਼ ਵਿਭਾਗ ਦੁਆਰਾ ਕੀਤਾ ਗਿਆ। ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਦੁਆਰਾ ਹੁਨਰ ਨੂੰ ਨਿਖਾਰਨ ਲਈ ਇਸ ਕੋਰਸ ਵਿੱਚ ਦਾਖਲਾ ਲੈਣ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਰੇਸ ਕੋਰਸ ਦਾ ਸਿਲੇਬਸ ਅਧਿਆਪਕਾਂ ਦੁਆਰਾ ਕਲਾਸਾਂ ਵਿਚ ਦੇਖੀਆਂ ਗਈਆਂ ਅਸਲ ਚੁਣੌਤੀਆਂ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੋਰਸ ਵਿਦਿਆਰਥੀਆਂ ਦੇ ਉਹਨਾਂ ਖੇਤਰਾਂ ਨੂੰ ਕਵਰ ਕਰਦੀ ਹੈ ਜਿਥੇ ਵਿਦਿਆਰਥੀ ਆਮ ਤੌਰ 'ਤੇ ਸੰਘਰਸ਼ ਕਰਦੇ ਹਨ। ਇਸ ਕੋਰਸ ਵਿਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਦੂਜਿਆਂ ਦਾ ਸੁਆਗਤ ਕਿਵੇਂ ਕਰਨਾ ਹੈ, ਰਸਮੀ ਅਤੇ ਗੈਰ-ਰਸਮੀ ਸੈਟਿੰਗਾਂ ਵਿੱਚ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਕਿਵੇਂ ਪੇਸ਼ ਕਰਨਾ ਹੈ। ਇਸ ਵਿਚ ਸ਼ਬਦਾਵਲੀ ਬਣਾਉਣਾ, ਆਮ ਉਚਾਰਨ ਦੀਆਂ ਗਲਤੀਆਂ, ਇੰਟਰਵਿਊ ਦੇ ਹੁਨਰ, ਸਰੀਰ ਦੀ ਭਾਸ਼ਾ, ਲਿਖਣਾ ਅਤੇ ਰੈਜ਼ਿਊਮੇ ਬਣਾਉਣਾ ਸ਼ਾਮਲ ਹੈ। ਇਸ ਮੌਕੇ ਪ੍ਰੋ. ਜਸਰੀਨ ਕੌਰ, ਵਾਈਸ ਪ੍ਰਿੰਸੀਪਲ ਨੇ ਕਿਹਾ ਕਿ ਅੰਗਰੇਜ਼ੀ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮਿਊਨੀਕੇਟ ਕਰਨਾ ਸਿੱਖਣ ਵਿੱਚ ਸਮਾਂ ਅਤੇ ਮਿਹਨਤ ਲਗਾਉਣ ਨਾਲ ਵਿਦਿਆਰਥੀਆਂ ਦੇ ਕਰੀਅਰ ਦੀਆਂ ਸੰਭਾਵਨਾਵਾਂ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਕਰੈਸ਼ ਕੋਰਸ ਵਿਚ ਦਿਲਚਸਪ ਗਤੀਵਿਧੀਆਂ, ਵਿਚਾਰ-ਵਟਾਂਦਰੇ, ਵਿਹਾਰਕ ਅਭਿਆਸਾਂ, ਸਿਮੂਲੇਸ਼ਨਾਂ ਦੁਆਰਾ ਸੰਚਾਰ ਹੁਨਰਾਂ 'ਤੇ ਧਿਆਨ ਕੇਂਦ੍ਰਤ ਕੀਤਾ ਗਿਆ। ਇੰਗਲਿਸ਼ ਲਿਟਰੇਰੀ ਸੋਸਾਇਟੀ ਦੀ ਕੋ- ਆਰਡੀਨੇਟਰ ਡਾ. ਗੀਤਾਂਜਲੀ ਮਹਾਜਨ ਨੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਅਤੇ ਨੋਟ ਕੀਤਾ ਕਿ ਕਿਸੇ ਵੀ ਭਾਸ਼ਾ ਨੂੰ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਸ ਦੀ ਗਹਿਰਾਈ ਤੱਕ ਜਾਣਾ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿਚ ਵਿਦਿਆਰਥੀਆਂ ਨੂੰ ਵਧੀਆ ਅਤੇ ਬੋਝ ਰਹਿਤ ਤਰੀਕਿਆਂ ਨਾਲ ਸਿਖਾਇਆ ਗਿਆ। ਕਰੈਸ਼ ਕੋਰਸ ਵਿਚ ਅੰਗਰੇਜ਼ੀ ਵਿਭਾਗ ਦੇ ਫੈਕਲਟੀ ਮੈਂਬਰਾਂ ਨੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਆਪਣੀ ਮੁਹਾਰਤ ਦਾ ਯੋਗਦਾਨ ਪਾਇਆ, ਜਿਨ੍ਹਾਂ ਵਿੱਚ ਡਾ. ਬਲਰਾਜ ਕੌਰ, ਡਾ. ਚਰਨਜੀਤ, ਡਾ. ਮਨਮੀਤ ਸੋਢੀ, ਡਾ. ਮੰਜੂ ਜੋਸ਼ੀ, ਅਤੇ ਪ੍ਰੋ. ਸਤਪਾਲ ਸਿੰਘ ਸ਼ਾਮਲ ਸਨ।
Comments
Post a Comment