Lyallpur Khalsa College M.Sc. Biotech student got placement in MNC
Lyallpur Khalsa College Jalandhar, a premier institution of Northern India, is catering the needs of society for more than 100 years. P.G. Department of Biotechnology of the college, which is founder department in Punjab, started the department in the year 2001. Based on reputed faculty and the state of the art infrastructure, LKC is the only college in Punjab which is offering M.Sc. degree in Biotechnology under GNDU. Recently, final year student of M.Sc. Biotechnology, Ms. Sharanpreet Kaur, got placement in a multinational company KP Pharma Pvt. Ltd, Zirakpur and brought proud moment for the college. She has passed B.Sc. followed by M.Sc. Biotechnology from this college. Dr. Jaspal Singh, Principal of the college, congratulated the student. He added that this is the only college under GNDU which is running this course at PG level and having infrastructure of world level. He also said that many grants were sanctioned to this department by agencies like DBT, DST and UGC for research and development in the field of biotechnology. President of the college, Sardarni Balbir Kaur, emphasized full support to this department to do society-oriented research. Dr. Arun Dev Sharma, Dean Research College and HOD Biotechnology congratulated the student and mentioned that in last five years our department is doing research in many fields like herbal biotechnology. Moreover, many students across the Jalandhar have been trained to solve society-oriented problems like COVID-19 and fungal infections.
ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਉਂਦਾ ਹੈ। ਕਾਲਜ ਦੇ ਵਿਦਿਆਰਥੀ ਸਰਕਾਰੀ ਸੇਵਾਵਾਂ ਦੇ ਨਾਲ-ਨਾਲ ਵੱਡੀਆਂ ਨਿੱਜੀ ਕੰਪਨੀਆਂ ਵਿਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਐਮ.ਐਸ.ਸੀ, ਬਾਇਓਟੈਕਨਾਲੋਜੀ ਸਮੈਸਟਰ ਚੌਥਾ ਦੀ ਵਿਦਿਆਰਥਣ ਸ਼ਰਨਪ੍ਰੀਤ ਕੌਰ ਨੇ ਇੱਕ ਬਹੁਰਾਸ਼ਟਰੀ ਕੰਪਨੀ ਕੇ.ਪੀ. ਫਾਰਮਾ ਪ੍ਰਾਈਵੇਟ ਲਿਮਟਿਡ, ਜ਼ੀਰਕਪੁਰ ਵਿੱਚ ਪਲੇਸਮੈਂਟ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਵਿਦਿਆਰਥਣ ਨੇ ਬੀ.ਐਸ.ਸੀ, ਬਾਇਓਟੇਕਨਾਲੋਜੀ ਵੀ ਇਸੇ ਕਾਲਜ ਤੋਂ ਕੀਤੀ ਹੈ। ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣ ਨੂੰ ਉਸਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਇਹ ਇਕਲੌਤਾ ਕਾਲਜ ਹੈ ਜੋ ਪੀ.ਜੀ. ਪੱਧਰ 'ਤੇ ਇਹ ਕੋਰਸ ਚਲਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਲਈ ਡੀ.ਬੀ.ਟੀ., ਡੀ.ਐਸ.ਟੀ. ਅਤੇ ਯੂ.ਜੀ.ਸੀ. ਵਰਗੀਆਂ ਏਜੰਸੀਆਂ ਵੱਲੋਂ ਇਸ ਵਿਭਾਗ ਨੂੰ ਬਹੁਤ ਸਾਰੀਆਂ ਗ੍ਰਾਂਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਡਾ. ਅਰੁਣ ਦੇਵ ਸ਼ਰਮਾ, ਕੰਨਵੀਨਰ ਰਿਸਰਚ ਐਂਡ ਡਿਵੈਲਮੈਂਟ ਸੈਲ ਅਤੇ ਮੁਖੀ ਬਾਇਓਟੈਕਨਾਲੋਜੀ ਵਿਭਾਗ ਨੇ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਸਾਡਾ ਵਿਭਾਗ ਹਰਬਲ ਬਾਇਓਟੈਕਨਾਲੋਜੀ ਵਰਗੇ ਕਈ ਖੇਤਰਾਂ ਵਿੱਚ ਖੋਜ ਕਰ ਰਿਹਾ ਹੈ। ਇਸ ਤੋਂ ਇਲਾਵਾ, ਜਲੰਧਰ ਭਰ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਕੋਵਿੰਡ 19 ਅਤੇ ਫੰਗਲ ਇਨਫੈਕਸ਼ਨ ਵਰਗੀਆਂ ਸਮਾਜ-ਮੁਖੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿਖੇ ਪੋਸਟ ਗ੍ਰੈਜੂਏਟ ਬਾਇਓਟੈਕਨਾਲੋਜੀ ਵਿਭਾਗ ਦੀ ਸਥਾਪਨਾ 2001 ਤੋਂ ਹੋਈ ਸੀ। ਨਾਮਵਰ ਫੈਕਲਟੀ ਅਤੇ ਵਿਆਪਕ ਆਧੁਨਿਕ ਬੁਨਿਆਦੀ ਢਾਂਚੇ ਦੇ ਆਧਾਰ 'ਤੇ ਪੰਜਾਬ ਦਾ ਇੱਕੋ ਇੱਕ ਕਾਲਜ ਹੈ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਧੀਨ ਬਾਇਓਟੈਕਨਾਲੋਜੀ ਵਿੱਚ ਐਮ.ਐਸ.ਸੀ. ਬਾਇਓਟੈਕਨੌਲੋਜੀ ਦੀ ਡਿਗਰੀ ਪ੍ਰਦਾਨ ਕਰ ਰਿਹਾ ਹੈ।
Comments
Post a Comment