Gursharan Singh Buttar, an old student of Lyallpur Khalsa College, visited the college
Lyallpur Khalsa College Jalandhar is constantly striving for the all-round development of its students. This vision has inculcated good values and enhanced the skills of the students which further has resulted in their growth in different fields and their serving spirit towards society. Moreover, they are also serving in different positions in the country and abroad. Due to such achievements, they have brought name and fame to the college which is a matter of proud for all associated with college. The college is equally proud of its alumni Gursharan Singh Buttar, who is working as General Manager at My Radio 580 in Edmonton, Canada. Upon his arrival at the College, the Joint Secretary of the College Governing Council S. Jaspal Singh Waraich and Principal Dr. Jaspal Singh welcomed him. Principal Dr. Jaspal Singh said that we are always proud of our students, when they visit the college with significant achievements in the country as well as at abroad. He informed that Mr. Buttar was a student of the college during 1978-79. On this occasion, Mr. Gursharan Singh Buttar reminisced about his student life and shared his experiences of migration and talked about the working style of My Radio Canada. On this occasion, he specially thanked the College Management and Principal.
ਲਾਇਲਪੁਰ ਖਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਗੁਰਸ਼ਰਨ ਸਿੰਘ ਬੁੱਟਰ ਨੇ ਕੀਤਾ ਕਾਲਜ ਦਾ ਦੌਰਾ
ਲਾਇਲਪੁਰ ਖਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਤਤਪਰ ਰਹਿੰਦਾ ਹੈ। ਇਸੇ ਸਦਕਾ ਇਥੋਂ ਦੇ ਵਿਦਿਆਰਥੀ ਜਿੱਥੇ ਵੱਖ-ਵੱਖ ਖੇਤਰਾਂ ਵਿਚ ਆਪਣਾ ਯੋਗਦਾਨ ਪਾ ਕੇ ਸਮਾਜ ਦੀ ਸੇਵਾ ਕਰ ਰਹੇ ਹਨ, ਉੱਥੇ ਉਹ ਦੇਸ਼ਾ ਵਿਦੇਸ਼ਾਂ ਵਿਚ ਵੀ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਦੇ ਰਹੇ ਹਨ। ਅਜਿਹੀਆਂ ਪ੍ਰਾਪਤੀਆਂ ਕਰਕੇ ਉਹ ਜਦੋਂ ਕਾਲਜ ਵਿਖੇ ਫੇਰੀ ਪਾਉਣ ਆਉਂਦੇ ਹਨ ਤਾਂ ਕਾਲਜ ਨੂੰ ਵੀ ਆਪਣੀਆਂ ਪ੍ਰਾਪਤੀਆਂ 'ਤੇ ਮਾਣ ਹੁੰਦਾ ਹੈ। ਅਜਿਹਾ ਹੀ ਮਾਣ ਕਾਲਜ ਨੂੰ ਆਪਣੇ ਪੁਰਾਣੇ ਵਿਦਿਆਰਥੀ ਗੁਰਸ਼ਰਨ ਸਿੰਘ ਬੁੱਟਰ ’ਤੇ ਹੁੰਦਾ ਹੈ, ਜੋ ਕਿ ਐਡਮਿਨਟਨ ਕਨੇਡਾ ਵਿਖੇ ਮਾਈ ਰੇਡੀਓ 580, ਵਿਚ ਬਤੌਰ ਜਨਰਲ ਮੈਨੇਜਰ ਕਾਰਜ ਕਰ ਰਹੇ ਹਨ। ਸ. ਬੁੱਟਰ ਦੇ ਕਾਲਜ ਵਿਖੇ ਪਹੁੰਚਣ 'ਤੇ ਕਾਲਜ ਗਵਰਨਿੰਗ ਕੌਂਸਲ ਦੇ ਸਯੁੰਕਤ ਸਕੱਤਰ ਸ. ਜਸਪਾਲ ਸਿੰਘ ਵੜੈਚ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਵਿਦਿਆਰਥੀਆਂ 'ਤੇ ਹਮੇਸ਼ਾਂ ਮਾਣ ਹੁੰਦਾ ਹੈ, ਜਦੋਂ ਉਹ ਵਿਦੇਸ਼ਾਂ ਵਿਚ ਵੀ ਉੱਚ ਪ੍ਰਾਪਤੀਆਂ ਕਰਕੇ ਕਾਲਜ ਵਿਖੇ ਵਿਜ਼ਿਟ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 1978-79 ਦੌਰਾਨ ਸ. ਬੁੱਟਰ ਕਾਲਜ ਦੇ ਵਿਦਿਆਰਥੀ ਸਨ। ਸ. ਗੁਰਸ਼ਰਨ ਸਿੰਘ ਬੁੱਟਰ ਨੇ ਇਸ ਮੌਕੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜਾ ਕੀਤੀਆਂ ਅਤੇ ਪਰਵਾਸ ਦੇ ਅਨੁਭਵ ਸਾਂਝੇ ਕਰਦਿਆਂ ਮਾਈ ਰੇਡੀਓ ਕਨੇਡਾ ਦੀ ਕਾਰਜਸ਼ੈਲੀ ਬਾਰੇ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
Comments
Post a Comment