Lyallpur Khalsa College won the First Runner-up General Trophy of Guru Nanak Dev University Sports


Lyallpur Khalsa College Jalandhar is known for achievements in the field of academics as well as in the field of sports. In the same series, the college has created a record by winning the Inter College First Runner Up General Trophy of Guru Nanak Dev University. Sardarni Balbir Kaur, President Governing Council congratulated the Principal Dr. Jaspal Singh and Dr. Simranjeet Singh Bains, Dean Sports, on this achievement. Principal Dr. Jaspal Singh informed that in the special event held at Guru Nanak Dev University, the Chief Guest Mr. Gurmeet Singh Meet Hayer, Cabinet Minister, Department of Sports and Youth Services, Govt. of Punjab, Vice Chancellor Dr. Jaspal Singh Sandhu and various officials  presented the trophy to the college. On this occasion, Principal Dr. Jaspal Singh informed that 40 sports event competitions are conducted by the university, out of which the college has won in 33 sports games. He said that the college has secured first position in 15 games, second position in 12 games and third position in 6 games. It may be mentioned that the college has won the overall championship of the general trophy of the university 24 times before. He said that our players have performed at an international level, due to which we have succeeded in achieving this feat, and all the staff and players and students deserve congratulations. He also said that the college provides free accommodation, diet and other facilities to the top ranked players due to which they perform better. Tennis, Badminton, Weight Lifting, Kabaddi, Wrestling (Greco Roman), Wrestling (Free Style), Hockey, Athletics, Archery (Compound), Kho-Kho, Shooting (Rifle), Dragon Boat, Rowing, Canoeing, Shooting (pistol), rugby, taekwondo, volleyball, boxing, basketball, karate, archery (Recurve), Fencing, Pencak Silat, Kayaking, Cycling (track), Cycling (road), Swimming, Water Polo, Footwall, Baseball, Wushu, Gymnastics. Prof. Manvirpal, Mr. Jasdish Singh, Mr. Ashwani Kumar Thakur and Mr. Amrit Lal Saini were also present on this occasion..

ਲਾਇਲਪੁਰ ਖ਼ਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੇਡਾਂ ਦੀ ਫਸਟ ਰਨਰ ਅੱਪ ਜਨਰਲ ਟਰਾਫੀ ਜਿੱਤੀ

ਲਾਇਲਪੁਰ ਖਾਲਸਾ ਕਾਲਜ ਜਲੰਧਰ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਪ੍ਰਾਪਤੀਆਂ ਲਈ ਜਾਇਆ ਜਾਂਦਾ ਹੈ। ਇਸੇ ਲੜੀ ਵਿੱਚ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਤਰ ਕਾਲਜ ਫਸਟ ਰਨਰ ਅੱਪ ਜਨਰਲ ਟਰਾਫੀ ਜਿੱਤ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਕਾਲਜ ਦੀ ਇਸ ਪ੍ਰਾਪਤੀ ਤੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਡਾ. ਸਿਮਰਨਜੀਤ ਸਿੰਘ ਬੈਂਸ ਡੀਨ ਸਪੋਰਟਸ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਮੁਖ ਮਹਿਮਾਨ ਸ. ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਖੇਡ ਅਤੇ ਯੂਵਕ ਸੇਵਾਵਾ ਵਿਭਾਗ ਪੰਜਾਬ, ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਹ ਟਰਾਫੀ ਕਾਲਜ ਨੂੰ ਪ੍ਰਦਾਨ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦੁਆਰਾ 40 ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚੋਂ ਕਾਲਜ ਨੇ 33 ਵਿੱਚ ਜਿੱਤਾਂ ਦਰਜ ਕਰਕੇ ਇਹ ਟਰਾਫੀ ਜਿੱਤੀ ਹੈ। ਉਹਨਾਂ ਦੱਸਿਆ ਕਿ ਕਾਲਜ ਨੇ 15 ਖੇਡਾਂ ਵਿੱਚੋਂ ਪਹਿਲਾ ਸਥਾਨ 12 ਵਿੱਚੋਂ ਦੂਜਾ ਸਥਾਨ ਅਤੇ 6 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਲਜ ਯੂਨੀਵਰਸਿਟੀ ਦੀ ਜਨਰਲ ਟਰਾਫੀ ਦੀ ਓਵਰਆਲ ਚੈਂਪੀਅਨਸ਼ਿਪ ਪਹਿਲਾਂ 24 ਵਾਰ ਜਿੱਤ ਚੁੱਕਾ ਹੈ। ਉਹਨਾਂ ਦੱਸਿਆ ਕਿ ਸਾਡੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਦਾ ਖੇਡ ਪ੍ਰਦਰਸ਼ਨ ਕੀਤਾ, ਜਿਸ ਸਦਕਾ ਅਸੀ ਇਹ ਪ੍ਰਾਪਤੀ ਕਰਨ ਵਿੱਚ ਸਫਲ ਹੋਏ ਹਾਂ ਇਸ ਲਈ ਸਮੂਹ ਸਟਾਫ ਅਤੇ ਖਿਡਾਰੀ ਵਿਦਿਆਰਥੀ ਵਧਾਈ ਦੇ ਪਾਤਰ ਹਨ। ਉਹਨਾਂ ਇਹ ਵੀ ਦੱਸਿਆ ਕਿ ਕਾਲਜ ਦੁਆਰਾ ਉੱਚ ਦਰਜੇ ਦੇ ਖਿਡਾਰੀਆਂ ਨੂੰ ਫਰੀ ਰਿਹਾਇਸ਼, ਡਾਇਟ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਉਹ ਸ੍ਰੇਸ਼ਠ ਪ੍ਰਦਰਸ਼ਨ ਕਰਦੇ ਹਨ। ਕਾਲਜ ਦੁਆਰਾ ਟੈਨਿਸ, ਬੈਡਮਿੰਟਨ, ਵੇਟ ਲਿਫਟਿੰਗ, ਕਬੱਡੀ, ਰੈਸਲਿੰਗ (ਗਰੀਕੋ ਰੋਮਨ), ਰੈਸਲਿੰਗ (ਫਰੀ ਸਟਾਇਲ), ਹਾਕੀ, ਐਥਲੈਟਿਕਸ, ਆਰਚਰੀ (ਕੰਪਾਊਂਡ), ਖੋ-ਖੋ, ਸ਼ੂਟਿੰਗ (ਰਾਇਫਲ), ਡਰੈਗਨ ਬੋਟ, ਰੋਇੰਗ, ਕਨੋਟਿੰਗ, ਸ਼ੂਟਿੰਗ (ਪਿਸਟਲ), ਰਗਬੀ, ਤਾਇਕਵਾਂਡੋ, ਵਾਲੀਵਾਲ, ਬਾਕਸਿੰਗ, ਬਾਸਕਿਟਵਾਲ, ਕਰਾਟੇ, ਆਰਚਰੀ (ਰੀਕਰਵ), ਫੇਨਸਿੰਗ, ਪੈਨਕਾਕ ਸੀਲਾਟ, ਕੈਕਿੰਗ, ਸਾਇਕਲਿੰਗ (ਟਰੈਕ), ਸਾਇਕਲਿੰਗ (ਰੋਡ), ਸਵਿਮਿੰਗ, ਵਾਟਰਪੋਲੋ, ਫੁੱਟਵਾਲ, ਬੈਸਵਾਲ, ਵੁਰੂ, ਜਿਮਨਾਸਟਿਕ ਖੇਡਾਂ ਵਿੱਚ ਭਾਗ ਲਿਆ ਗਿਆ। ਇਸ ਮੌਕੇ ਪ੍ਰੋ. ਮਨਵੀਰ ਪਾਲ, ਸ੍ਰੀ ਜਸਦੀਸ਼ ਸਿੰਘ, ਸ੍ਰੀ ਅਸ਼ਵਨੀ ਕੁਮਾਰ ਠਾਕੁਰ ਅਤੇ ਸ੍ਰੀ ਅੰਮ੍ਰਿਤ ਲਾਲ ਸੈਈ ਵੀ ਹਾਜ਼ਰ ਸਨ।

Comments