Lohri Celebration at Lyallpur Khalsa College


 The cultural festival of Lohri was celebrated with enthusiasm and joy at Lyallpur Khalsa College Jalandhar today. Speaking on the occasion, Principal Dr. Jaspal Singh expressed his best wishes to everyone and hoped for more accomplishments for the institution and its faculty and students. He also talked about the relevance of the festival in rich Punjabi cultural heritage and stressed upon making the young generation aware of it. On this occasion lohri bonfire was lit and a cultural presentation of Punjabi folk dance and bolis was given by the students.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਅਕਾਦਮਿਕ ਸਿੱਖਿਆ, ਕਲਚਰਲ, ਖੋਜ, ਖੇਡਾਂ ਅਤੇ ਸਾਹਿਤਕ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਪੰਜਾਬੀ ਸੱਭਿਆਚਾਰਕ ਲੋਹੜੀ ਦਾ ਤਿਓਹਾਰ ਮਨਾਇਆ ਗਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਸਮੂਹ ਨਾਨ-ਟੀਚਿੰਗ ਸਟਾਫ ਨੇ ਲੋਹੜੀ ਦੀ ਧੂਣੀ ਬਾਲ ਕੇ ਮੂੰਗਫਲੀ, ਰਿਓੜੀਆਂ ਤੇ ਮਿਠਾਈਆਂ ਵੰਡ ਕੇ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਲੋਹੜੀ ਦੀਆਂ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਜਿੱਥੇ ਖੁਸ਼ੀਆਂ ਵੰਡਣ ਦਾ ਤਿਉਹਾਰ ਹੈ, ਉੱਥੇ ਇਸ ਤਿਉਹਾਰ ਦਾ ਇਤਿਹਾਸਕ ਮਹੱਤਵ ਵੀ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਜੀਵਨ ਅਤੇ ਰਿਸ਼ਤਿਆਂ ਵਿੱਚ ਨਿੱਘ ਅਤੇ ਖੁਸ਼ੀਆਂ ਭਰਦਾ ਹੈ। ਅਜੋਕੇ ਬਦਲਦੇ ਸਮਾਜਿਕ, ਸੱਭਿਆਚਾਰਕ ਤੇ ਗਲੋਬਲੀ ਵਰਤਾਰੇ ਵਿੱਚ ਲੋਹੜੀ ਦਾ ਤਿਉਹਾਰ ਰਿਸ਼ਤਿਆਂ ਵਿੱਚ ਸਾਂਝ ਵਧਾਉਂਦਾ ਹੈ। ਉਹਨਾਂ ਕਾਮਨਾ ਕੀਤੀ ਕਿ ਇਸ ਲੋਹੜੀ ਦੇ ਤਿਉਹਾਰ 'ਤੇ ਸਟਾਫ਼ ਅਤੇ ਵਿਦਿਆਰਥੀਆਂ ਦੇ ਮਨਾ ਵਿੱਚ ਪਰਮਾਤਮਾ ਇੱਕ ਨਵੀਂ ਊਰਜਾ ਭਰੇ ਅਤੇ ਇਹ ਵਰ੍ਹਾ ਲਾਇਲਪੁਰ ਖਾਲਸਾ ਕਾਲਜ ਅਤੇ ਸਮੁੱਚੀ ਲੋਕਾਈ ਲਈ ਤਰੱਕੀਆਂ ਅਤੇ ਖੁਸ਼ੀਆਂ ਭਰਿਆ ਹੋਵੇ।



Comments