Khalsa College students clear CA foundation exam

 


Six Students of Lyallpur Khalsa College, Jalandhar have passed CA foundation examination conducted by the Institute of Chartered Accountants of India (ICAI). This information was given by the college Principal Dr. Jaspal Singh who congratulated the students, their parents and the department on this achievement. Dr. Jaspal Singh Principal informed that Raghav Sharma, Amit Kumar, Quber Sharma, Krish Saini, Shivika Raheja and Dhruv Gupta of B.Com. Sem II cleared the examination under the guidance of the CA Foundation Guidance Cell of the College Commerce Department. The students were also honoured by the Principal Dr. Jaspal Singh, Head Department of Commerce Dr. Rashpal Singh Sandhu, Dr. Navdeep Kumar, Coordinator of the Cell and department faculty


ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸੀ.ਏ. ਫਾਊਂਡੇਸ਼ਨ ਦੀ ਪ੍ਰੀਖਿਆ ਪਾਸ ਕੀਤੀ

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਛੇ ਵਿਦਿਆਰਥੀਆਂ ਨੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਛਮੀ) ਦੁਆਰਾ ਕਰਵਾਈ ਗਈ ਸੀ.ਏ. ਫਾਊਂਡੇਸ਼ਨ ਦੀ ਪ੍ਰੀਖਿਆ ਪਾਸ ਕੀਤੀ ਹੈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਵਿਭਾਗ ਨੂੰ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਕਾਲਜ ਦੇ ਕਾਮਰਸ ਵਿਭਾਗ ਦੇ ਸੀ.ਏ. ਫਾਊਂਡੇਸ਼ਨ ਗਾਈਡੈਂਸ ਸੈੱਲ ਦੀ ਅਗਵਾਈ ਹੇਠ ਬੀਕਾਮ ਦੂਜਾ ਸਮੈਸਟਰ ਦੇ ਰਾਘਵ ਸ਼ਰਮਾ, ਅਮਿਤ ਕੁਮਾਰ, ਕੁਬੇਰ ਸ਼ਰਮਾ, ਕ੍ਰਿਸ਼ਨ ਸੈਣੀ, ਸ਼ਿਵਿਕਾ ਰਹੇਜਾ ਅਤੇ ਧਰੁਵ ਗੁਪਤਾ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ 'ਤੇ ਬਹੁਤ ਮਾਣ ਹੈ, ਜੋ ਆਪਣੀ ਮਿਹਨਤ ਸਦਕਾ ਜ਼ਿੰਦਗੀ 'ਚ ਸਫਲ ਹੁੰਦੇ ਹਨ ਤੇ ਕਾਲਜ ਦਾ ਨਾਂ ਰੌਸ਼ਨ ਕਰਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਕਾਮਰਸ ਵਿਭਾਗ ਦੇ ਮੁਖੀ ਡਾ. ਰਛਪਾਲ ਸਿੰਘ ਸੰਧੂ, ਸੈੱਲ ਦੇ ਕੋਆਰਡੀਨੇਟਰ ਡਾ. ਨਵਦੀਪ ਕੁਮਾਰ ਅਤੇ ਵਿਭਾਗ ਦੇ ਫੈਕਲਟੀ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।



Comments